ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਆਪਣੀ ਸਟਾਰਰ ਫਿਲਮ 'ਸਿੰਬਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਰਣਵੀਰ ਤੇ ਸਾਰਾ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਕੋਈ ਵੀ ਕਮੀ ਨਹੀਂ ਛੱਡਣਾ ਚਾਹੁੰਦੇ।
ਹਾਲ ਹੀ 'ਚ 'ਸਿੰਬਾ' ਦੀ ਸਟਾਰ ਕਾਸਟ 'ਇੰਡੀਅਨ ਆਈਡਲ 10' ਦੇ ਸੈੱਟ 'ਤੇ ਪਹੁੰਚੇ, ਜਿੱਥੇ ਦੋਵਾਂ ਨੇ ਕਾਫੀ ਮਸਤੀ ਕੀਤੀ।
ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਦੱਸ ਦੇਈਏ ਕਿ ਇਸ ਦੌਰਾਨ ਸਾਰਾ ਅਲੀ ਖਾਨ ਬਲੈਕ ਸ਼ਾਰਟ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਤੇ ਖੂਬਸੂਰਤ ਲੱਗ ਰਹੀ ਸੀ।
ਇਸ ਤੋਂ ਇਲਾਵਾ ਰਣਲੀਰ ਨੇ ਬਲੈਕ ਆਊਟਫਿੱਟ 'ਚ ਨਜ਼ਰ ਆਏ। ਇਸ ਦੌਰਾਨ ਦੋਵਾਂ ਨਾਲ ਰੋਹਿਤ ਸ਼ੈੱਟੀ ਵੀ ਮੌਜੂਦ ਸਨ। ਸਾਰਾ ਨੇ ਨੇਹਾ ਕੱਕੜ ਤੇ ਬਾਕੀ ਸਟਾਰਸ ਨਾਲ ਕਾਫੀ ਇੰਜੁਆਏ ਕੀਤਾ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ 'ਸਿੰਬਾ' ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਟਰੇਲਰ ਨੂੰ ਦੇਖ ਲੱਗ ਰਿਹਾ ਹੈ ਕਿ ਫਿਲਮ ਦੀ ਕਹਾਣੀ ਕਾਫੀ ਮਸਾਲੇਦਾਰ ਹੈ।
'ਸਿੰਬਾ' 'ਚ ਰਣਵੀਰ ਸਿੰਘ ਨੇ ਇਕ ਅਜਿਹੇ ਅਫਸਰ ਦਾ ਕਿਰਦਾਰ ਨਿਭਾਇਆ ਹੈ, ਜੋ ਪੈਸਾ ਕਮਾਉਣ ਲਈ ਪੁਲਸ 'ਚ ਭਰਤੀ ਹੋਇਆ ਹੁੰਦਾ ਹੈ।
'ਸਿੰਬਾ' 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ।