FacebookTwitterg+Mail

Wow ਸੋਨੂੰ ਸੂਦ ਦੇ 6 ਪੈਕ 'ਤੇ ਫਿਦਾ ਹੋਏ ਰਣਵੀਰ ਤੇ ਰੋਹਿਤ, ਸ਼ੇਅਰ ਬਣੀ ਗਵਾਹ

ranveer singh and sonu sood
19 September, 2018 09:59:49 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਈ ਨੈਗਟਿਵ ਕਿਰਦਾਰ ਨਿਭਾਉਣ ਵਾਲੇ ਸਟਾਰ ਵੀ ਅਜਿਹੇ ਹਨ, ਜਿਨ੍ਹਾਂ ਦੇ ਫੈਨਜ਼ ਕਿਸੇ ਤੋਂ ਘੱਟ ਨਹੀਂ ਹਨ। ਉਹ ਐਕਟਿੰਗ ਦੇ ਨਾਲ-ਨਾਲ ਆਪਣੀ ਫਿੱਟਨੈਸ 'ਤੇ ਵੀ ਖਾਸ ਧਿਆਨ ਦਿੰਦੇ ਹਨ। ਅਜਿਹਾ ਹੀ ਇਕ ਸਟਾਰ ਹੈ ਸੋਨੂੰ ਸੂਦ।

ਜੀ ਹਾਂ, ਸੋਨੂੰ ਸੂਦ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ, ਜਿਸ ਦਾ ਇਕ ਕਾਰਨ ਹੈ ਕਮਾਲ ਦੀ ਐਕਟਿੰਗ ਤੇ ਦੂਜਾ ਕਾਰਨ ਹੈ ਉਸ ਦੀ ਜ਼ਬਰਦਸਤ ਬਾਡੀ। ਸੋਨੂੰ ਅਕਸਰ ਹੀ ਫਿੱਟਨੈਸ ਨੂੰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ। ਹੁਣ ਉਹ ਆਪਣੀ ਬਾਡੀ ਨੂੰ ਸੋਸ਼ਲ ਮੀਡੀਆ 'ਤੇ ਫਲਾਂਟ ਕਰਦੇ ਵੀ ਨਜ਼ਰ ਆਏ। ਦੱਸ ਦੇਈਏ ਕਿ ਸੋਨੂੰ ਦੀ ਤਸਵੀਰ ਨੂੰ 'ਸਿੰਬਾ' ਸਟਾਰ ਰਣਵੀਰ ਸਿੰਘ ਨੇ ਸ਼ੇਅਰ ਕੀਤਾ ਹੈ। ਇਸ ਨੂੰ ਦੇਖ ਲੱਗ ਰਿਹਾ ਹੈ ਕਿ 'ਸਿੰਬਾ' ਵੀ ਸੋਨੂੰ ਦੀ ਫੈਨ ਬੁੱਕ 'ਚ ਐਡ ਹੋ ਗਿਆ ਹੈ। 


ਦੱਸਣਯੋਗ ਹੈ ਕਿ ਸੋਨੂੰ ਸੂਦ ਤੇ ਰਣਵੀਰ ਸਿੰਘ, ਰੋਹਿਤ ਸ਼ੈਟੀ ਦੀ ਫਿਲਮ 'ਸਿੰਬਾ' ਦੀ ਸ਼ੂਟਿੰਗ ਕਰ ਰਹੇ ਹਨ। ਇਸ 'ਚ ਦੋਵੇਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ। ਹਾਲ ਹੀ 'ਚ ਸ਼ੇਅਰ ਕੀਤੀ ਗਈ ਤਸਵੀਰ 'ਚ ਸੋਨੂੰ ਦੇ 6 ਪੈਕ ਐਬਸ ਨਜ਼ਰ ਆ ਰਹੇ ਹਨ। ਤਸਵੀਰ 'ਚ ਤਿੰਨਾਂ ਦੀ ਦੋਸਤੀ ਸਾਫ ਨਜ਼ਰ ਆ ਰਹੀ ਹੈ। ਰਣਵੀਰ ਤੇ ਰੋਹਿਤ ਨੇ ਸੋਨੂੰ ਨੂੰ ਫੜ੍ਹਿਆ ਹੋਇਆ ਹੈ ਜਦੋਂਕਿ ਰਣਵੀਰ ਨੇ ਸੋਨੂੰ ਦੀ ਟੀ-ਸ਼ਰਟ ਉਪਰ ਕਰ ਐਬਸ ਦਿਖਾਏ ਹਨ।

ਤਸਵੀਰ 'ਚ ਸੋਨੂੰ ਕੁਝ ਸ਼ਰਮਾਉਂਦੇ ਨਜ਼ਰ ਆ ਰਹੇ ਹਨ। ਰਣਵੀਰ ਨਾਲ ਸੋਨੂੰ ਦੀ ਮਸਤੀ ਨੂੰ ਦੇਖ ਕੇ ਲੱਗਦਾ ਹੈ ਕਿ ਦੋਵਾਂ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਚੰਗੀ ਦੋਸਤੀ ਹੋ ਗਈ ਹੈ। ਫਿਲਮ 'ਚ ਰਣਵੀਰ ਪੁਲਸ ਵਾਲੇ ਦਾ ਕਿਰਦਾਰ ਨਿਭਾਅ ਰਿਹਾ ਹੈ। ਰੋਰਿਤ ਦੀ ਡਾਇਰੈਕਸ਼ਨ 'ਚ ਬਣ ਰਹੀ 'ਸਿੰਬਾ' ਨਾਲ ਸੈਫ ਅਲੀ ਦੀ ਧੀ ਸਾਰਾ ਅਲੀ ਖਾਨ ਵੀ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਇਸ ਦੀ ਸ਼ੂਟਿੰਗ ਹੈਦਰਾਬਾਦ 'ਚ ਹੋ ਰਹੀ ਹੈ।


Tags: Ranveer SinghBromanceSonu SoodRohit ShettyInstagramSimmbaSara Ali KhanBollywood Celebrity

Edited By

Sunita

Sunita is News Editor at Jagbani.