FacebookTwitterg+Mail

OMG ਸੈਫ-ਕਰੀਨਾ ਦੇ ਨੰਨ੍ਹੇ ਤੈਮੂਰ ਦਾ ਪਿਤਾ ਬਣਨ ਲਈ ਬੇਤਾਬ ਹੈ ਇਹ ਐਕਟਰ

ranveer singh and taimur ali khan
30 October, 2018 10:37:27 AM

ਮੁੰਬਈ(ਬਿਊਰੋ)— ਜਦੋਂ ਵੀ ਬਾਲੀਵੁੱਡ ਦੇ ਸਭ ਤੋਂ ਕਿਊਟ ਸਟਾਰਕਿੱਡ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਨਾਂ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਛੋਟੇ ਨਵਾਬ ਤੈਮੂਰ ਅਲੀ ਖਾਨ ਦਾ ਆਉਂਦਾ ਹੈ। ਜਦੋਂ ਤੋਂ ਤੈਮੂਰ ਦਾ ਜਨਮ ਹੋਇਆ ਹੈ ਉਦੋਂ ਤੋਂ ਹੀ ਉਸ ਨੇ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।

Punjabi Bollywood Tadka

ਤੈਮੂਰ ਦੇ ਨਾਂ ਤੋਂ ਕਈ ਸਾਰੇ ਇੰਸਟਾਗ੍ਰਾਮ ਅਕਾਊਂਟ ਬਣੇ ਹਨ, ਜਿਸ 'ਤੇ ਆਏ ਦਿਨ ਉਸ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਿਰਫ ਆਮ ਜਨਤਾ ਹੀ ਨਹੀਂ ਸਗੋਂ ਬਾਲੀਵੁੱਡ ਦੇ ਵੀ ਕਈ ਸੈਲੇਬਸ ਤੈਮੂਰ ਦੇ ਦੀਵਾਨੇ ਹਨ। ਹਾਲ ਹੀ 'ਚ ਕਰਨ ਜੌਹਰ ਦੇ ਸ਼ੋਅ 'ਕਾਫੀ ਵਿਦ ਕਰਨ ਸੀਜਨ 6' ਦੇ ਦੂਜੇ ਐਪੀਸੋਡ 'ਚ ਅਕਸ਼ੇ ਕੁਮਾਰ ਅਤੇ ਰਣਵੀਰ ਸਿੰਘ ਦੀ ਜੋੜੀ ਨਜ਼ਰ ਆਈ ਸੀ। ਇਸ ਸ਼ੋਅ 'ਚ ਦੋਵੇਂ ਹੀ ਸਟਾਰਸ ਨੇ ਮਿਲ ਕੇ ਖੂਬ ਧਮਾਲ ਕੀਤਾ। ਇਸ ਦੌਰਾਨ ਰਣਵੀਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਤੈਮੂਰ ਦੇ ਦੀਵਾਨੇ ਹਨ। 

Punjabi Bollywood Tadka

ਰਅਸਲ ਕਰਨ ਨੇ ਸ਼ੋਅ 'ਚ ਇਕ ਰੈਪਿਡ ਫਾਇਰ ਰਾਊਂਡ ਖੇਡਿਆ ਸੀ, ਜਿਸ 'ਚ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਤਿੰਨਾਂ ਖਾਨਜ਼ 'ਚੋਂ ਉਹ ਕਿਸ ਨਾਲ ਕੰਮ ਕਰਨਾ ਚਾਹੁਣਗੇ- ਸਲਮਾਨ ਖਾਨ, ਸ਼ਾਹਰੁਖ ਖਾਨ ਜਾਂ ਆਮਿਰ ਖਾਨ? ਇਸ ਦੇ ਜਵਾਬ 'ਚ ਰਣਵੀਰ ਨੇ ਕਿਹਾ, ''ਇਹਨਾਂ ਤਿੰਨਾਂ ਤੋਂ ਇਲਾਵਾ ਕੀ ਉਹ ਕਿਸੇ ਹੋਰ ਖਾਨ ਦਾ ਨਾਂ ਲੈ ਸਕਦਾ ਹੈ?

Punjabi Bollywood Tadka

ਇਸ ਤੋਂ ਬਾਅਦ ਰਣਵੀਰ ਨੇ ਤੈਮੂਰ ਅਲੀ ਖਾਨ ਦਾ ਨਾਂ ਲਿਆ ਅਤੇ ਕਿਹਾ ਕਿ ਉਹ ਤੈਮੂਰ ਅਲੀ ਖਾਨ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ। ਉਹ ਕਰੀਨਾ ਅਤੇ ਸੈਫ ਦੋਵਾਂ ਦਾ ਫੈਨ ਹੈ ਅਤੇ ਮੈਨੂੰ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਤੈਮੂਰ ਅਤੇ ਮੈਨੂੰ ਇਕੱਠੇ ਕਿਸੇ ਫਿਲਮ ਲਈ ਕਾਸਟ ਕੀਤਾ ਜਾਵੇਗਾ।

Punjabi Bollywood Tadka

ਇੰਨਾ ਹੀ ਨਹੀਂ ਰਣਵੀਰ ਨੇ ਅੱਗੇ ਕਿਹਾ ਕਿ ਜਦੋਂ ਤੈਮੂਰ ਅਦਾਕਾਰ ਬਣ ਜਾਵੇਗਾ ਤਾਂ ਮੈਂ ਉਸ ਦੇ ਪਿਤਾ ਦਾ ਕਿਰਦਾਰ ਨਿਭਾਉਗਾ। ਤੈਮੂਰ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ।'' ਰਣਵੀਰ ਦੇ ਇਹ ਜਵਾਬ ਨੂੰ ਸੁਣਕੇ ਕਰਨ ਜੌਹਰ ਤੇ ਅਕਸ਼ੇ ਕੁਮਾਰ ਸਮੇਤ ਉੱਥੇ ਮੌਜੂਦ ਸਾਰੇ ਲੋਕ ਹੱਸਣ ਲੱਗ ਗਏ।

Punjabi Bollywood Tadka


Tags: Saif Ali Khan Kareena Kapoor Khan Taimur Ali Khan Ranveer Singh Akshay Kumar Koffee With Karan Season 6 Karan Kohar

Edited By

Sunita

Sunita is News Editor at Jagbani.