ਮੁੰਬਈ— ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਹਾਲ ਹੀ 'ਚ ਬਾਡੀ ਟ੍ਰਾਂਸਫਾਰਮੇਸ਼ਨ ਦੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਕਾਫੀ ਕੂਲ ਲੱਗ ਰਹੇ ਹਨ। ਰਣਬੀਰ ਨੇ ਇੰਸਟਾਗਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਪੁਰਾਣੀ ਹੈ ਅਤੇ ਦੂਜੀ ਲੇਟੇਸਟ ਹੈ। ਰਣਵੀਰ ਨੇ ਇਹ ਬਾਡੀ ਸਿਰਫ 6 ਹਫਤਿਆਂ 'ਚ ਹੀ ਬਣਾਈ ਹੈ।
ਜਾਣਕਾਰੀ ਮੁਤਾਬਕ ਰਣਵੀਰ ਦੇ ਜਿੰਬਾਵੇ ਰਹਿਣ ਵਾਲੇ ਨਿੱਜੀ ਟਰੇਨਰ ਲਾਇਡ ਸਟੀਵੰਸ ਨੇ ਇੰਸਟਾਗਰਾਮ 'ਤੇ ਤਸਵੀਰ ਅਪਲੋਡ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਵੇਂ ਰਣਵੀਰ ਨੇ ਇਸ ਟ੍ਰਾਂਸਫਾਰਮੇਸ਼ਨ ਨੂੰ ਲਿਆਉਣ ਲਈ ਸਖਤ ਮਿਹਨਤ ਕੀਤੀ ਹੈ, ਜਿਸ 'ਚ ਰਣਵੀਰ ਇਕ ਪਾਸੇ ਪਤਲੇ ਨਜ਼ਰ ਆ ਰਹੇ ਹਨ, ਉੱਥੇ ਦੂਜੇ ਪਾਸੇ ਪੂਰੀ ਤਰ੍ਹਾਂ ਨਾਲ ਸਟਨਿੰਗ ਲੁੱਕ 'ਚ ਰਣਵੀਰ ਦੀ ਫਿਟਨੈੱਸ ਦੇਖਦੇ ਹੀ ਬਣ ਰਹੀ ਹੈ।

ਕਿਹਾ ਜਾਂਦਾ ਹੈ ਕਿ ਰਣਵੀਰ ਨੇ ਇਹ ਬਾਡੀ ਕਿਸ ਫਿਲਮ ਲਈ ਬਣਾਈ ਹੈ ਇਸ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਹੋ ਸਕਦਾ ਹੈ ਇਹ ਤਿਆਰੀ ਫਿਲਮ 'ਪਦਮਾਵਤੀ' ਲਈ ਹੋਵੇ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣ ਰਹੀ 'ਪਦਮਾਵਤੀ' 'ਚ ਰਣਵੀਰ ਨਾਲ ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਲੀਡ ਰੋਲ 'ਚ ਨਜ਼ਰ ਆਉਣਗੇ।