FacebookTwitterg+Mail

ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਸ਼ਾਹਰੁਖ ਤੇ ਆਮਿਰ ਨੂੰ ਛੱਡਿਆ ਪਿੱਛੇ

ranveer singh crosses 20 million followers on instagram
14 February, 2019 01:08:03 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਿੰਬਾ ਰਣਵੀਰ ਸਿੰਘ ਦੀ ਪਾਪਲੈਰਟੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜਿਸ ਦੇ ਚਲਦੇ ਰਣਵੀਰ ਨੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਜੀ ਹਾਂ, ਰਣਵੀਰ ਸਿੰਘ ਦੇ ਇੰਸਟਾਗ੍ਰਾਮ ਉੱਤੇ ਫਾਲੋਅਰਜ਼ ਲਿਸਟ 2 ਕਰੋੜ ਨੂੰ ਪਾਰ ਕਰ ਗਏ ਹਨ। ਇਸ ਦੀ ਜਾਣਕਾਰੀ ਰਣਵੀਰ ਸਿੰਘ ਨੇ ਮੰਗਲਵਾਰ ਨੂੰ ਇਕ ਵੀਡੀਓ ਪਾ ਦਿੱਤੀ ਹੈ ਤੇ ਨਾਲ ਹੀ ਰਣਵੀਰ ਸਿੰਘ ਨੇ ਲਿਖਿਆ ਹੈ, '20 ਮਿਲੀਅਨ ! ਧੰਨਵਾਦ ਇੰਸਟਾਗ੍ਰਾਮ ਫੈਮਲੀ…।'

 

 
 
 
 
 
 
 
 
 
 
 
 
 
 

20M! Thanks @instagram fam! 🌈🤙🏽

A post shared by Ranveer Singh (@ranveersingh) on Feb 11, 2019 at 5:40pm PST

ਇਸ ਵੀਡੀਓ 'ਚ ਰਣਵੀਰ ਸਿੰਘ ਨੇ ਇੰਸਟਾਗ੍ਰਾਮ ਦੀ ਟਰਾਫੀ ਆਪਣੇ ਹੱਥਾਂ 'ਚ ਫੜ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਨੇ ਸ਼ਾਹਰੁਖ ਖਾਨ ਤੇ ਅਮੀਰ ਖਾਨ ਨੂੰ ਪਿੱਛੇ ਛੱਡਦੇ ਹੋਏ 2 ਕਰੋੜ ਫਾਲੋਅਰਜ਼ ਹਾਸਿਲ ਕੀਤੇ ਹਨ। ਪਰ ਆਪਣੀ ਪਤਨੀ ਦੀਪਿਕਾ ਪਾਦੂਕੋਣ ਤੋਂ ਹਾਲੇ ਕਾਫੀ ਪਿੱਛੇ ਹਨ। ਦੀਪਿਕਾ ਪਾਦੂਕੋਣ ਦੇ ਇੰਸਟਾਗ੍ਰਾਮ 'ਤੇ 30 ਮਿਲੀਅਨ ਯਾਨੀਕਿ ਤਿੰਨ ਕਰੋੜ ਤੋਂ ਵੀ ਵੱਧ ਫਾਲੋਅਰਜ਼ ਹਨ। ਰਣਵੀਰ ਸਿੰਘ ਦੀ ਫਿਲਮ 'ਗਲੀ ਬੁਆਏ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਰਣਵੀਰ ਸਿੰਘ ਇਕ ਰੈਪਰ ਦਾ ਕਿਰਦਾਰ ਨਿਭਾ ਰਹੇ ਹਨ।

 


Tags: Ranveer Singh20 Million FollowersBollywood Celebrity NewsInstagramSimmbaGully Boyਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari