ਮੁੰਬਈ (ਬਿਊਰੋ)— ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀਆਂ ਨਜ਼ਦੀਕੀਆਂ ਤੋਂ ਸਾਰੇ ਵਾਕਿਫ ਹਨ। ਦੋਵਾਂ ਦੇ ਵਿਆਹ ਦੀ ਚਰਚਾ ਕਾਫੀ ਜ਼ੋਰਾਂ 'ਤੇ ਹੈ। ਫਿਲਹਾਲ ਦੋਵਾਂ 'ਚੋਂ ਕਿਸੇ ਨੇ ਵੀ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਅਜਿਹੇ 'ਚ ਦੀਪਿਕਾ ਪਾਦੁਕੋਣ ਰਣਵੀਰ ਸਿੰਘ ਦੀ ਇਕ ਤਸਵੀਰ ਦੇਖ ਕੇ ਆਪਣਾ ਪਿਆਰ ਜਤਾਏ ਬਿਨਾਂ ਨਹੀਂ ਰਹਿ ਸਕੀ। ਹਾਲ ਹੀ 'ਚ ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਹੌਟ ਤਸਵੀਰ ਸਾਂਝੀ ਕੀਤੀ ਹੈ। ਰਣਵੀਰ ਦੀ ਇਸ ਤਸਵੀਰ 'ਤੇ ਦੀਪਿਕਾ ਨੇ ਬੇਹੱਦ ਪਿਆਰਾ ਕੁਮੈਂਟ ਕੀਤਾ ਹੈ।
ਦੀਪਿਕਾ ਨੇ ਲਿਖਿਆ, 'ਮੇਰਾ'। ਇੰਨਾ ਹੀ ਨਹੀਂ ਇਸ ਦੇ ਨਾਲ ਹੀ ਦੀਪਿਕਾ ਨੇ ਪਿਆਰ ਦਾ ਇਜ਼ਹਾਰ ਕਰਨ ਵਾਲੇ ਤਿੰਨ ਇਮੋਜੀ ਵੀ ਬਣਾਏ। ਰਣਵੀਰ ਸੰਘ ਨੂੰ ਦੀਪਿਕਾ ਦੀ ਤਸਵੀਰ 'ਤੇ ਕੁਮੈਂਟ ਕਰਦੇ ਤਾਂ ਫੈਨਜ਼ ਨੇ ਕਈ ਵਾਰ ਦੇਖਿਆ ਹੈ ਪਰ ਦੀਪਿਕਾ ਨੇ ਅਜਿਹਾ ਪਹਿਲੀ ਵਾਰ ਕੀਤਾ ਹੈ।
ਕਾਨਸ ਫਿਲਮ ਫੈਸਟੀਵਲ 'ਚ ਜਦੋਂ ਦੀਪਿਕਾ ਪਿੰਕ ਡਰੈੱਸ 'ਚ ਰੈੱਡ ਕਾਰਪੇਟ 'ਤੇ ਉਤਰੀ ਸੀ ਤਾਂ ਰਣਵੀਰ ਨੇ ਕੁਮੈਂਟ ਕੀਤਾ ਸੀ 'ਗੁਲਾਬੋ'। ਦੀਪਿਕਾ ਤੇ ਰਣਵੀਰ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਸਾਰਿਆਂ ਨੂੰ ਇਨ੍ਹਾਂ ਦੇ ਵਿਆਹ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।