FacebookTwitterg+Mail

ਦੀਪਿਕਾ ਨਹੀਂ ਸਗੋਂ ਇਹ ਹਨ ਰਣਵੀਰ ਦੇ ਅਨਮੋਲ ਰਤਨ, ਵੀਡੀਓ ਵਾਇਰਲ

ranveer singh do anmol ratan
19 January, 2019 09:46:28 AM

ਮੁੰਬਈ (ਬਿਊਰੋ) : 'ਸਿੰਬਾ' ਵਰਗੀ ਹਿੱਟ ਫਿਲਮ ਦੇਣ ਤੋਂ ਬਾਅਦ ਰਣਵੀਰ ਸਿੰਘ ਆਪਣੀ ਨਵੀਂ ਫਿਲਮ 'ਗਲੀ ਬੁਆਏ' ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੀ ਫਿਲਮ 'ਸਿੰਬਾ' ਨੇ ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਹਨ। ਹੁਣ 'ਗਲੀ ਬੁਆਏ' ਫਿਲਮ 'ਚ ਰਣਵੀਰ ਸਿੰਘ ਇਕ ਰੈਪਰ ਦਾ ਕਿਰਦਾਰ ਨਿਭਾ ਰਿਹਾ ਹੈ। ਹੁਣ ਤੱਕ ਰਣਵੀਰ ਸਿੰਘ ਦੀ ਆਵਾਜ਼ 'ਚ ਫਿਲਮ ਦੇ 2 ਗੀਤ ਰਿਲੀਜ਼ ਹੋ ਚੁੱਕੇ ਹਨ, ਜਿੰਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਖੂਬ ਧਮਾਲ ਮਚਾਈ ਹੋਈ ਹੈ ਪਰ ਹੁਣ ਰਣਵੀਰ ਸਿੰਘ ਦਾ ਸ਼ੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੇ ਅਨਮੋਲ ਰਤਨ ਕੌਣ ਹਨ। ਜੀ ਹਾਂ ਉਹ ਇਸ ਵੀਡੀਓ 'ਚ ਰੈਪਰ ਡਿਵਾਈਨ ਅਤੇ ਨੇਜੀ ਨਾਲ 'ਕਰਨ ਅਰਜੁਨ' ਫਿਲਮ ਦਾ ਸੁਪਰਹਿੱਟ ਗੀਤ 'ਰਾਮ ਲੱਖਣ' ਗਾਉਂਦੇ ਨਜ਼ਰ ਆ ਰਹੇ ਹਨ। ਡਿਵਾਈਨ ਅਤੇ ਨੇਜੀ ਰਣਵੀਰ ਸਿੰਘ ਦੀ ਫਿਲਮ 'ਗਲੀ ਬੁਆਏ' ਦੇ ਅਹਿਮ ਪਹਿਲੂ ਹਨ। ਇਹ ਹੀ ਉਹ ਦੋ ਰੈਪਰ ਹਨ, ਜਿੰਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ਰਣਵੀਰ ਸਿੰਘ ਵੱਲੋਂ 'ਗਲੀ ਬੁਆਏ' ਫਿਲਮਾਈ ਜਾ ਰਹੀ ਹੈ।

 
 
 
 
 
 
 
 
 
 
 
 
 
 

Mere do Anmol Ratan 👬💞 @vivianakadivine @naezythebaa #gullyboy #ogs

A post shared by Ranveer Singh (@ranveersingh) on Jan 17, 2019 at 7:44am PST


ਦੱਸ ਦਈਏ ਰਣਵੀਰ ਸਿੰਘ ਨੇ ਕਰੀਬ 10 ਮਹੀਨੇ ਤੱਕ ਡਿਵਾਈਨ ਤੇ ਨੇਜੀ ਤੋਂ ਰੈਪ ਗਾਉਣ ਦੀ ਟਰੇਨਿੰਗ ਲਈ ਹੈ, ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਫਿਲਮ 'ਚ ਰੈਪ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। 'ਗਲੀ ਬੁਆਏ' ਦਾ ਨਿਰਦੇਸ਼ਨ ਜ਼ੋਯਾ ਅਖਤਰ ਕਰ ਰਹੇ ਹਨ। ਇਹ ਫਿਲਮ 14 ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।

 
 
 
 
 
 
 
 
 
 
 
 
 
 

Wolfpack 🐺 @vivianakadivine @naezythebaa #gullyboy

A post shared by Ranveer Singh (@ranveersingh) on Jan 17, 2019 at 8:03am PST


 


Tags: Ranveer Singh Do Anmol Ratan Ram Lakhan Divine Naezy Deepika Padukone Simmba Gully Boy Instagram Video

Edited By

Sunita

Sunita is News Editor at Jagbani.