ਮੁੰਬਈ (ਬਿਊਰੋ)— ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਵਿਆਹ ਨੂੰ ਹੁਣ ਸਿਰਫ 8 ਦਿਨ ਹੀ ਬਚੇ ਹਨ। ਅਜਿਹੇ 'ਚ ਦੋਵਾਂ ਦੇ ਘਰ 'ਤੇ ਵਿਆਹ ਤੋਂ ਪਹਿਲਾਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਰਣਵੀਰ ਸਿੰਘ ਦੇ ਘਰ 'ਤੇ ਉਸ ਦੇ ਹਲਦੀ ਦੀ ਰਸਮ ਹੋਈ ਹੈ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਣਵੀਰ ਦਾ ਘਰ ਸਜਿਆ ਹੋਇਆ ਹੈ ਤੇ ਉਸ ਦੀਆਂ ਗੱਲ੍ਹਾਂ 'ਤੇ ਹਲਦੀ, ਮੱਥੇ ਤੇ ਟਿੱਕਾ ਲੱਗਾ ਹੋਇਆ ਹੈ। ਇਸ ਦੌਰਾਨ ਰਣਵੀਰ ਕਾਫੀ ਖੁਸ਼ ਦਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਦੀਪਿਕਾ ਤੇ ਰਣਵੀਰ ਦਾ ਵਿਆਹ 14 ਤੇ 15 ਨਵੰਬਰ ਨੂੰ ਹੋਣ ਵਾਲਾ ਹੈ।
ਇਨ੍ਹਾਂ ਤਸਵੀਰਾਂ 'ਚ ਸਫੈਦ ਕੁੜਤੇ-ਪਜਾਮੇ 'ਚ ਰਣਵੀਰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗਲੇ ਮਿਲਦੇ ਤੇ ਸੈਲਫੀ ਖਿੱਚਦੇ ਦਿਖਾਈ ਦੇ ਰਹੇ ਹਨ।