FacebookTwitterg+Mail

ਪਾਕਿ ਕਲਾਕਾਰਾਂ ਨੂੰ ਬੈਨ ਕਰਨ 'ਤੇ ਰਣਵੀਰ ਦਾ ਵੱਡਾ ਬਿਆਨ, ਜੋ ਹੈ ਚਰਚਾ 'ਚ

ranveer singh has this to say about banning pakistani artists in india
03 March, 2019 09:23:22 AM

ਮੁੰਬਈ (ਬਿਊਰੋ) : ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਭਾਰਤ 'ਚ ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੁੱਦੇ 'ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੇ ਬਿਆਨ ਦਿੱਤਾ ਹੈ, ''ਕਲਾ ਤੇ ਖੇਡ ਨੂੰ ਇਸ ਮਾਮਲੇ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਆਖਿਆ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਖੇਡ ਤੇ ਕਲਾ ਨੂੰ ਇਸ ਨਾਲ ਨਹੀਂ ਮਿਲਾਇਆ ਜਾਣਾ ਚਾਹੀਦਾ।

 

ਇਹ ਦੋਵੇਂ ਇਕ-ਦੂਜੇ ਤੋਂ ਬਿਲਕੁਲ ਵੱਖਰੇ ਹਨ।'' ਇਕ ਈਵੈਂਟ ਦੌਰਾਨ ਰਣਵੀਰ ਨੇ ਕਿਹਾ, ''ਕਲਾਕਾਰ ਜਾਂ ਖਿਡਾਰੀ ਹੋਣ ਦੇ ਨਾਤੇ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਹਨ। ਅਸੀਂ ਉਹ ਬਲੀਦਾਨ ਨਹੀਂ ਦੇ ਰਹੇ ਜੋ ਜਵਾਨ ਦੇ ਰਹੇ ਹਨ। ਕਲਾ ਤੇ ਖੇਡ ਵੱਖਰੇ ਖੇਤਰ ਹਨ ਅਤੇ ਇਨ੍ਹਾਂ ਦੀਆਂ ਹੱਦਾਂ ਵੀ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ। ਰਣਵੀਰ ਸਿੰਘ ਦਾ ਕਹਿਣਾ ਹੈ ਜੇ ਸ਼ਹੀਦ ਜਵਾਨ ਦੀ ਮਾਂ ਦਾ ਮੰਨਣਾ ਹੈ ਕਿ ਸਾਨੂੰ ਕਲਾ ਦੇ ਖੇਤਰ 'ਚ ਇਸ ਤਰ੍ਹਾਂ ਨਹੀਂ ਜੁੜਨਾ ਚਾਹੀਦਾ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ 'ਤੇ ਰੋਕ ਲਾ ਦੇਣੀ ਚਾਹੀਦੀ ਹੈ।''


ਦੱਸ ਦੇਈਏ ਕਿ 14 ਫਰਵਰੀ ਨੂੰ ਪੁਲਵਾਮਾ 'ਚ ਸੀ. ਆਰ. ਪੀ. ਐਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਸਿਤਾਰਿਆਂ ਤੇ ਪ੍ਰੋਡਕਸ਼ਨ ਹਾਊਸਿਜ਼ ਨੇ ਪਾਕਿਸਤਾਨ 'ਚ ਆਪਣੀਆਂ ਫਿਲਮਾਂ ਨਾ ਰਿਲੀਜ਼ ਕਰਨ ਦਾ ਵੀ ਫੈਸਲਾ ਲਿਆ ਹੈ। ਦੂਜੇ ਪਾਸੇ ਪਾਕਿਸਤਾਨ ਨੇ ਖੁਦ ਵੀ ਆਪਣੇ ਮੁਲਕ 'ਚ ਕਿਸੇ ਵੀ ਭਾਰਤੀ ਫਿਲਮ ਨੂੰ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਪੀ. ਈ. ਐਮ. ਆਰ. ਏ. ਨੂੰ ਭਾਰਤ ਦੇ ਇਸ਼ਤਿਹਾਰਾਂ ਖਿਲਾਫ ਵੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।


Tags: Ranveer Singh Pakistani Artists Bollywood Punjabi News Banned Pulwama Incident India Movies Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.