FacebookTwitterg+Mail

ਦੋਸਤ ਦੇ ਵਿਆਹ 'ਚ ਦੀਪਿਕਾ ਦੇ ਸੈਂਡਲ ਫੜ੍ਹੇ ਨਜ਼ਰ ਆਏ ਰਣਵੀਰ, ਦੇਖੋ ਤਸਵੀਰਾਂ

ranveer singh holds deepika padukone s heels
24 April, 2019 09:39:21 AM

ਮੁੰਬਈ(ਬਿਊਰੋ)— ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਪਿਛਲੇ ਦਿਨੀਂ ਮੁੰਬਈ 'ਚ ਇਕ ਵੈਡਿੰਗ ਫੰਕਸ਼ਨ 'ਚ ਸ਼ਿਰਕਤ ਕੀਤੀ ਸੀ। ਜਿੱਥੇ ਰਣਵੀਰ ਸਿੰਘ ਬਲੈਕ ਅਟਾਇਰ 'ਚ ਦਿਖੇ ਅਤੇ ਦੀਪਿਕਾ ਵਾਈਟ ਐਂਡ ਰੈੱਡ ਫਲੋਰਲ ਪ੍ਰਿੰਟੇਡ ਸਾੜ੍ਹੀ 'ਚ ਨਜ਼ਰ ਆਈ। ਵੈਡਿੰਗ ਫੰਕਸ਼ਨ ਤੋਂ ਦੀਪਿਕਾ-ਰਣਵੀਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹਨ ਪਰ ਇਸ ਇਵੈਂਟ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਰਣਵੀਰ ਸਿੰਘ ਨੇ ਆਪਣੇ ਹੱਥਾਂ 'ਚ ਪਤਨੀ ਦੀਪਿਕਾ ਪਾਦੁਕੋਣ ਦੀ ਹਾਈ ਹੀਲਜ਼ ਸੈਂਡਲ ਫੜ੍ਹੇ ਹੋਏ ਦਿਖਾਈ ਦੇ ਰਹੇ ਹਨ।
Punjabi Bollywood Tadka
ਦੀਪਿਕਾ ਜਿੱਥੇ ਮਹਿਮਾਨਾਂ ਨਾਲ ਮਿਲਣ 'ਚ ਬਿਜ਼ੀ ਹੈ ਉੱਥੇ ਰਣਵੀਰ ਸਿੰਘ ਪਿੱਛੇ ਖੜ੍ਹੇ ਹੋਏ ਹਨ। ਪਤਨੀ ਦੀ ਸੈਂਡਲ ਲਏ ਰਣਵੀਰ ਸਿੰਘ ਦੀ ਇਹ ਤਸਵੀਰਾਂ ਟਰੈਂਡ ਕਰ ਰਹੀਆਂ ਹਨ। ਵਿਆਹ 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਜੋੜੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਖਾਸ ਮੌਕੇ ਤੇ ਦੋਵਾਂ ਨੂੰ ਇਕੱਠੇ ਪ੍ਰਫੈਕਟ ਕਪਲ ਲੱਗੇ।
Punjabi Bollywood Tadka
ਦੀਪਿਕਾ ਅਤੇ ਰਣਵੀਰ ਸਿੰਘ ਨਾਲ ਵਿਆਹ 'ਚ ਮੌਜੂਦ ਮਹਿਮਾਨਾਂ ਨੇ ਤਸਵੀਰਾਂ ਲਈਆਂ। ਉੱਥੇ ਕਪਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਇਨ੍ਹਾਂ ਦਿਨੀਂ ਫਿਲਮ '83' ਦੀ ਸ਼ੂਟਿੰਗ 'ਚ ਬਿਜ਼ੀ ਹਨ।
Punjabi Bollywood Tadka
ਦੂਜੇ ਪਾਸੇ ਜੇਕਰ ਦੀਪਿਕਾ ਪਾਦੁਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਨੇ ਦਿੱਲੀ 'ਚ ਫਿਲਮ 'ਛਾਪਕ' ਦੀ ਸ਼ੂਟਿੰਗ ਖਤਮ ਕਰ ਲਈ ਹੈ।
Punjabi Bollywood Tadka
ਫਿਲਮ ਨਾਲ ਜੁੜੇ ਕਈ ਵੀਡੀਓਜ਼ ਅਤੇ ਤਸਵੀਰਾਂ ਲੀਕ ਹੋ ਰਹੀਆਂ ਹਨ। ਦੀਪਿਕਾ ਦਾ ਇਹ ਵਿਆਹ ਤੋਂ ਬਾਅਦ ਪਹਿਲਾ ਪ੍ਰੋਜੈਕਟ ਹੈ।
Punjabi Bollywood Tadka
ਇਹ ਫਿਲਮ ਵਿਚ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅੱਗਰਵਾਲ ਦੀ ਕਹਾਣੀ ਹੈ।


Tags: Ranveer SinghDeepika PadukoneWedding83ChhapaakBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.