ਮੁੰਬਈ— ਰਣਵੀਰ ਸਿੰਘ ਛੇਤੀ ਹੀ 'ਮਾਈ ਨੇਮ ਇਜ਼ ਲਖਨ' ਬੋਲਦੇ ਨਜ਼ਰ ਆਉਣਗੇ। ਅਸਲ 'ਚ ਰੋਹਿਤ ਸ਼ੈੱਟੀ ਦੀ ਇੱਛਾ ਸੀ ਕਿ 'ਰਾਮ ਲਖਨ' ਫਿਲਮ ਦਾ ਰੀਮੇਕ ਬਣਾਉਣ ਦੀ ਪਰ ਹੁਣ ਉਹ ਰੀਮੇਕ ਨਹੀਂ ਬਣਾ ਰਹੇ ਹਨ ਪਰ ਰਣਵੀਰ ਸਿੰਘ ਨਾਲ ਆਪਣੀ ਅਗਲੀ ਫਿਲਮ ਦਾ ਟਾਈਟਲ ਉਨ੍ਹਾਂ ਨੇ ਐਲਾਨ ਕਰ ਦਿੱਤਾ ਹੈ, ਜੋ ਹੈ 'ਮਾਈ ਨੇਮ ਇਜ਼ ਲਖਨ'।
ਦੱਸਣਯੋਗ ਹੈ ਕਿ ਇਹ ਇਕ ਤੇਲਗੂ ਬਲਾਕਬਸਟਰ ਫਿਲਮ 'ਟੇਂਪਰ' ਦਾ ਰੀਮੇਕ ਹੋਵੇਗੀ। 'ਟੇਂਪਰ' ਪਿਛਲੇ ਸਾਲ ਦੀ ਤੇਲਗੂ ਦੀ ਸੁਪਰਹਿੱਟ ਫਿਲਮ ਸੀ। ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੇ ਐਡ ਫਿਲਮ 'ਚ ਇਕੱਠਿਆਂ ਕੰਮ ਕੀਤਾ ਹੈ ਪਰ ਫਿਲਮ ਇਨ੍ਹਾਂ ਦੀ ਇਹ ਪਹਿਲੀ ਹੋਵੇਗੀ।
ਰਣਵੀਰ ਸਿੰਘ 'ਪਦਮਾਵਤੀ' ਦੀ ਸ਼ੂਟਿੰਗ ਖਤਮ ਕਰਨਗੇ ਤੇ ਰੋਹਿਤ ਸ਼ੈੱਟੀ 'ਗੋਲਮਾਲ 4' ਦੀ। ਉਸ ਤੋਂ ਬਾਅਦ ਇਹ ਦੋਵੇਂ ਸ਼ੁਰੂ ਕਰਨਗੇ 'ਮਾਈ ਨੇਮ ਇਜ਼ ਲਖਨ' ਦੀ ਸ਼ੂਟਿੰਗ। ਸਾਲ ਦੇ ਅਖੀਰ ਤਕ ਫਿਲਮ ਬਣ ਕੇ ਤਿਆਰ ਹੋ ਜਾਵੇਗੀ।