FacebookTwitterg+Mail

'ਗਲੀ ਬੁਆਏ' ਤੋਂ ਬਾਅਦ ਰਣਵੀਰ ਸਿੰਘ ਦੀ ਮਿਊਜ਼ਿਕ ਵਰਡਰ 'ਚ ਐਂਟਰੀ

ranveer singh just launched his own music label  incink
30 March, 2019 09:40:58 AM

ਮੁੰਬਈ (ਬਿਊਰੋ) : ਕੁਝ ਹਫਤੇ ਪਹਿਲਾਂ ਹੀ ਰਿਲੀਜ਼ ਹੋਈ ਫਿਲਮ 'ਗਲੀ ਬੁਆਏ' 'ਚ ਰੈਪਰ ਦੇ ਕਿਰਦਾਰ ਨਾਲ ਹੀ ਰਣਵੀਰ ਸਿੰਘ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। 'ਗਲੀ ਬੁਆਏ' ਫਿਲਮ ਰਣਵੀਰ ਸਿੰਘ ਆਪਣੇ ਰੈਪ ਨਾਲ ਲੋਕਾਂ ਦੇ ਦਿਲਾਂ ਇਕ ਵੱਖਰੀ ਪਛਾਣ ਕਾਇਮ ਕਰ ਲਈ ਹੈ। 'ਗਲੀ ਬੁਆਏ' ਫਿਲਮ 'ਚ ਰਣਵੀਰ ਸਿੰਘ ਨੇ ਗਰੀਬ ਬਸਤੀ 'ਚ ਰਹਿਣ ਵਾਲੇ ਲੜਕੇ ਦਾ ਕਿਰਦਾਰ ਨਿਭਾਇਆ ਸੀ, ਜਿਸ ਨੇ ਆਪਣੇ ਟੈਲੇਂਟ ਦੇ ਦਮ 'ਤੇ ਨਾਂ ਕਮਾਇਆ ਸੀ। ਇਸ ਦੇ ਅਧਾਰ 'ਤੇ ਉਸ ਨੇ ਇੰਕ ਇੰਕ ਨਾਂ ਦਾ ਮਿਊਜ਼ਿਕ ਲੇਬਲ ਸ਼ੁਰੂ ਕੀਤਾ ਹੈ। ਇਹ ਮਿਊਜ਼ਿਕ ਲੇਬਲ ਗੁਮਨਾਮ ਟੈਲੇਂਟਡ ਰੈਪਰਸ ਤੇ ਹਿੱਪ ਹੌਪ ਸਿੰਗਰਾਂ ਦੀ ਮਦਦ ਕਰੇਗੀ। ਇਸ ਨਾਲ ਰਣਵੀਰ ਦਾ ਖਾਸ ਦੋਸਤ ਨਵਰਾਜ ਇਰਾਨੀ ਉਸ ਦੀ ਮਦਦ ਕਰੇਗਾ। ਹੁਣ ਇਸ ਲੇਬਲ ਹੇਠ ਪਹਿਲਾ ਗੀਤ 'ਜ਼ਹਿਰ' ਰਿਲੀਜ਼ ਹੋ ਗਿਆ ਹੈ। ਇਸ ਨੂੰ ਕਾਮ ਭਾਰੀ ਨੇ ਲਿਖਿਆ ਹੈ, ਜਿਸ ਦੀ ਵੀਡੀਓ 'ਚ ਰਣਵੀਰ ਸਿੰਘ ਵੀ ਨਜ਼ਰ ਆ ਰਹੇ ਹਨ।


ਦੱਸਣਯੋਗ ਹੈ ਕਿ ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਰਣਵੀਰ ਸਿੰਘ ਕਾਫੀ ਉਤਸ਼ਾਹਿਤ ਹਨ। ਰਣਵੀਰ ਸਿੰਘ ਆਉਣ ਵਾਲੇ ਦਿਨਾਂ 'ਚ ਹੋਰ ਨਵੇਂ ਟੈਲੇਂਟ ਨੂੰ ਲੌਂਚ ਕਰ ਸਕਦੇ ਹਨ। ਰਣਵੀਰ ਸਿੰਘ ਜਲਦ  ਹੀ ਕਰਨ ਜੌਹਰ ਦੀ ਫਿਲਮ 'ਤਖਤ' ਦੀ ਸ਼ੂਟਿੰਗ ਸ਼ੁਰੂ ਕਰਨਗੇ, ਜੋ ਕਿ ਅਗਲੇ ਸਾਲ 2020 'ਚ ਰਿਲੀਜ਼ ਹੋਵੇਗੀ।

 


Tags: Gully BoyRanveer SinghLaunchedMusic LabelIncInkNavzar Eranee

Edited By

Sunita

Sunita is News Editor at Jagbani.