FacebookTwitterg+Mail

ਹਾਰ ਤੋਂ ਬਾਅਦ ਪਾਕਿਸਤਾਨੀ ਫੈਨ ਦੇ ਅੱਥਰੂ ਪੂੰਝਦੇ ਨਜ਼ਰ ਆਏ ਰਣਵੀਰ ਸਿੰਘ

ranveer singh pakistan fan video viral
19 June, 2019 11:03:54 AM

ਮੁੰਬਈ(ਬਿਊਰੋ)— ਰਣਵੀਰ ਸਿੰਘ ਆਪਣੀ ਦਰਿਆਦਿਲੀ ਲਈ ਪਛਾਣੇ ਜਾਂਦੇ ਹਨ। ਹਾਲ ਹੀ 'ਚ ਰਣਵੀਰ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸਕ ਮੈਚ ਦੇਖਣ ਲਈ ਇੰਗਲੈਂਡ ਪਹੁੰਚੇ ਸਨ। ਰਣਵੀਰ ਸਿੰਘ ਮੈਚ ਦੌਰਾਨ ਬਹੁਤ ਹੀ ਮਸਤੀ ਭਰੇ ਮੂਡ 'ਚ ਦਿਖਾਈ ਦਿੱਤੇ ਪਰ ਭਾਰਤ ਦੀ ਜਿੱਤ ਤੋਂ ਬਾਅਦ ਇਨ੍ਹਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਹਾਲ ਹੀ 'ਚ ਰਣਵੀਰ ਸਿੰਘ ਦਾ ਇਕ ਵੀਡੀਓ ਪਾਕਿਸਤਾਨੀ ਫੈਨ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਭਾਰਤ ਅਤੇ ਪਾਕਿਸਤਾਨ ਵਿਚਕਾਰ ਐਤਵਾਰ ਨੂੰ ਮਹਾ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ। ਜਿਸ ਤੋਂ ਬਾਅਦ ਪਾਕਿਸਤਾਨੀ ਫੈਨਜ਼ ਨਿਰਾਸ਼ ਹੋ ਗਏ।

 
 
 
 
 
 
 
 
 
 
 
 
 
 

#ranveersingh with a Pakistani fan. He is so sweet 👍❤

A post shared by Viral Bhayani (@viralbhayani) on Jun 17, 2019 at 10:00pm PDT


ਉਦੋਂ ਕ੍ਰਿਕਟ ਗਰਾਊਂਡ 'ਤੇ ਐਕਟਰ ਰਣਵੀਰ ਸਿੰਘ  ਨੂੰ ਪਾਕਿਸਤਾਨੀ ਫੈਨ ਮਿਲਿਆ, ਜਿਸ ਦਾ ਹਾਰ ਤੋਂ ਬਾਅਦ ਚਿਹਰਾ ਇੱਕਦਮ ਮੁਰਝਾਇਆ ਹੋਇਆ ਸੀ। ਆਪਣੀ ਦਰਿਆਦਿਲੀ ਅਤੇ ਚੰਗੇ ਸੁਭਾਅ ਲਈ ਪਛਾਣੇ ਜਾਣ ਵਾਲੇ ਰਣਵੀਰ ਫੈਨ ਨੂੰ ਅਜਿਹੇ ਨਿਰਾਸ਼ ਹੁੰਦੇ ਨਾ ਦੇਖ ਸਕੇ ਅਤੇ ਉਸ ਨੂੰ ਦਿਲਾਸਾ ਦਿੰਦੇ ਹੋਏ ਉਸ ਨੂੰ ਗਲੇ ਲਗਾ ਲਿਆ। ਰਣਵੀਰ ਨੇ ਪਾਕਿਸਤਾਨੀ ਫੈਨ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਇਸ ਵਾਰ ਨਹੀਂ ਤਾਂ ਅਗਲੀ ਵਾਰ ਤੁਹਾਡੀ ਟੀਮ ਜੀਤੇਗੀ। ਦੱਸ ਦੇਈਏ ਕਿ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਫਿਲਮ '83' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਹ ਫਿਲਮ 1983 'ਚ ਭਾਰਤ ਦੇ ਪਹਿਲੇ ਕ੍ਰਿਕਟ ਵਰਲਡ ਕੱਪ ਜਿੱਤਣ ਦੀ ਕਹਾਣੀ 'ਤੇ ਆਧਾਰਿਤ ਹੈ।


Tags: Ranveer SinghPakistan Fan83Video ViralLondonBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari