FacebookTwitterg+Mail

'83' ਦੇ ਪਹਿਲੇ ਸ਼ੈਡਿਊਲ ਲਈ ਰਣਵੀਰ ਨਾਲ ਲੰਡਨ ਰਵਾਨਾ ਹੋਏ ਐਮੀ ਤੇ ਹਾਰਡੀ ਸੰਧੂ

ranveer singh s 83 team suits up for shooting in london
28 May, 2019 12:22:18 PM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਤੇ ਹਾਰਡੀ ਸੰਧੂ ਇਨ੍ਹੀਂ ਦਿਨੀਂ ਕਬੀਰ ਖਾਨ ਦੀ ਬਾਇਓਪਿਕ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਬਾਲੀਵੁੱਡ ਦੀ ਫਿਲਮ '83' 'ਚ ਰਣਵੀਰ ਸਿੰਘ ਨਾਲ ਹਾਰਡੀ ਸੰਧੂ ਤੇ ਐਮੀ ਵਿਰਕ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood Tadka
ਹਾਲ ਹੀ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਫਿਲਮ ਦੇ ਪਹਿਲੇ ਸ਼ੈਡਿਊਲ ਲਈ ਲੰਡਨ ਰਵਾਨਾ ਹੋ ਚੁੱਕੀ ਹੈ। ਏਅਰਪੋਰਟ ਤੋਂ ਰਵਾਨਾ ਹੁੰਦਿਆਂ ਦੀਆਂ ਕੁਝ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਉਤਸ਼ਾਹਿਤ ਨਜ਼ਰ ਆ ਰਹੀ ਹੈ। ਫਿਲਮ ਦੇ ਆਫੀਸ਼ੀਅਲ ਪੇਜ਼ 'ਤੇ ਪੂਰੀ ਸਟਾਰ ਕਾਸਟ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਦੇ ਕੈਪਸ਼ਨ 'ਚ ਲਿਖਿਆ, ''It's game time.  #83SquadOnTheMove The journey begins'। ਇਸ ਤਸਵੀਰ 'ਚ ਰਣਵੀਰ ਸਿੰਘ, ਐਮੀ ਵਿਰਕ, ਹਾਰਡੀ ਸੰਧੂ, ਸਕੀਬ ਸਲੀਮ, ਤਾਹਿਰ ਰਾਜ ਭਸੀਨ ਤੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਰਣਵੀਰ ਸਿੰਘ '83' ਫਿਲਮ 'ਚ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ ਅਤੇ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਹਾਰਡੀ ਸੰਧੂ ਕ੍ਰਿਕਟਰ ਮਦਨ ਲਾਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਪ੍ਰਸਿੱਧ ਨਿਰਦੇਸ਼ਕ ਕਬੀਰ ਖਾਨ ਦੀ ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। 

 


Tags: Ammy VirkKabir KhanRanveer Singh83TeamShooting First ScheduleLondonRanveer SinghSaqib SaleemHarrdy Sandhu

About The Author

sunita

sunita is content editor at Punjab Kesari