FacebookTwitterg+Mail

ਰਣਵੀਰ ਨੂੰ ਮਿਲ ਰਹੀਆਂ ਹਨ ਧੜਾਧੜ ਫਿਲਮਾਂ

ranveer singh signs up for rajkumar santoshi
10 March, 2019 08:33:40 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਹੁਣ ਤੱਕ ਕਈ ਬਿਹਤਰੀਨ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਸਾਲ 2019 ਦੀ ਸ਼ੁਰੂਆਤ 'ਗੱਲੀ ਬੁਆਏ' ਨਾਲ ਕੀਤੀ, ਜਿਸ ਨੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਹੁਣ ਜੇਕਰ ਰਣਵੀਰ ਦੇ ਨਵੇਂ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਡਾਈਰੈਕਟਰ ਰਾਜਕੁਮਾਰ ਸੰਤੋਸ਼ੀ ਦੀ ਫਿਲਮ ਸਾਈਨ ਕੀਤੀ ਹੈ। ਖਬਰਾਂ ਹਨ ਕਿ ਰਣਵੀਰ ਨੇ ਰਾਜਕੁਮਾਰ ਦੀ ਫਿਲਮ ਲਈ ਹਾਮੀ ਵੀ ਭਰ ਦਿੱਤੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਪਹੁੰਚ ਕੀਤੀ ਗਿਆ ਸੀ। 
Image result for Ranveer Singh signs up for Rajkumar Santoshi
ਦੱਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ ਸਾਲ 2019 ਦਸੰਬਰ ਮਹੀਨੇ 'ਚ ਸ਼ੁਰੂ ਹੋ ਜਾਵੇਗੀ। ਫਿਲਮ ਬਾਰੇ ਇਸ ਤੋਂ ਵਧੇਰੇ ਜਾਣਕਾਰੀ ਨਹੀਂ ਮਿਲੀ ਹੈ ਪਰ ਕੁਝ ਸਮਾਂ ਪਹਿਲਾਂ ਖਬਰਾਂ ਆਈਆਂ ਸਨ ਕਿ ਰਾਜਕੁਮਾਰ 'ਅੰਦਾਜ਼ ਅਪਨਾ ਅਪਨਾ' ਦਾ ਸੀਕਵਲ ਬਣਾਉਣ ਦੀ ਤਿਆਰੀ ਕਰ ਰਹੇ ਹਨ। ਹੋ ਸਕਦਾ ਹੈ ਇਸੇ ਲਈ ਰਣਵੀਰ ਨੂੰ ਅਪ੍ਰੋਚ ਕੀਤਾ ਗਿਆ ਹੈ। ਫਿਲਮ ਦੀ ਫੀਮੇਲ ਲੀਡ ਦੀ ਗੱਲ ਕਰੀਏ ਤਾਂ ਇਸ ਦੇ ਲਈ ਸੰਤੋਸ਼ੀ ਕਿਸੇ ਨਵੇਂ ਚਿਹਰੇ ਨੂੰ ਲੌਂਚ ਕਰਨ ਦੀ ਪਲਾਨਿੰਗ ਕਰ ਰਹੇ ਹਨ।

Image result for Ranveer Singh signs up for Rajkumar Santoshi


Tags: Ranveer Singh Rajkumar Santoshi Andaaz Apna Apna Kapil Dev Biopic 83 Karan Johar Takht Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.