FacebookTwitterg+Mail

ਸਾਰਾ ਨੇ ਸ਼ੇਅਰ ਕੀਤੀ ਰਣਵੀਰ-ਰੋਹਿਤ ਦੀ ਵੀਡੀਓ, ਦੇਖ ਤੁਸੀਂ ਵੀ ਆਖੋਗੇ 'ਮਸਲਾ ਗਰਮ ਹੈ'

ranveer singh simmba
24 June, 2018 10:33:47 AM

ਮੁੰਬਈ(ਬਿਊਰੋ)— ਇਕ ਪਾਸੇ ਬੈਂਕਾਕ 'ਚ 'ਆਈਫਾ ਐਵਾਰਡਜ਼ 2018' ਹੋ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਅਜਿਹੇ ਸਟਾਰਸ ਵੀ ਹਨ, ਜੋ ਇਸ ਵਾਰ ਆਈਫਾ ਦਾ ਹਿੱਸਾ ਨਹੀਂ ਬਣ ਰਹੇ। ਜੀ ਹਾਂ, ਬਾਲੀਵੁੱਡ ਦੇ ਤਿੰਨੇ ਖਾਨ ਅਤੇ ਰਣਵੀਰ ਸਿੰਘ ਵੀ ਇਸ ਵਾਰ 'ਆਈਫਾ' ਦਾ ਹਿੱਸਾ ਨਹੀਂ ਬਣ ਰਹੇ। ਰਣਵੀਰ ਇਸ ਸਮੇਂ ਆਪਣੀ ਐਕਸ਼ਨ ਫਿਲਮ 'ਸਿੰਬਾ' ਦੀ ਸ਼ੂਟਿੰਗ 'ਚ ਬਿਜ਼ੀ ਹੋਏ ਹਨ। ਇੰਨੀ ਦਿਨੀਂ ਫਿਲਮ ਦੀ ਸ਼ੂਟਿੰਗ ਹੈਦਰਾਬਾਦ ਦੇ ਫਿਲਮ ਸਟੂਡਿਓ 'ਚ ਹੋ ਰਹੀ ਹੈ। ਇਹ ਫਿਲਮ ਜੂਨੀਅਰ ਐੱਨ. ਟੀ. ਆਰ. ਦੀ ਫਿਲਮ 'ਟੇਂਪਰ' ਦਾ ਹਿੰਦੀ ਰੀਮੇਕ ਹੈ। ਫਿਲਮ 'ਚ ਕਾਜਲ ਅਗਰਵਾਲ ਨੇ ਜੂਨੀਅਰ ਨਾਲ ਕੰਮ ਕੀਤਾ ਸੀ ਅਤੇ ਇਸ ਫਿਲਮ 'ਚ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਵੀ ਨਜ਼ਰ ਆਵੇਗੀ।

 

A post shared by Sara Ali Khan (@saraalikhan_) on


ਦੱਸਣਯੋਗ ਹੈ ਕਿ 'ਸਿੰਬਾ' 'ਚ ਰਣਵੀਰ ਸਿੰਘ ਇਕ ਬਿੰਦਾਸ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਵੇਗਾ। ਰਣਵੀਰ ਦੇ ਕੈਰੇਕਟਰ ਦਾ ਨਾਂ  'ਸੰਗਰਾਮ ਭਾਲੇਰਾਵ' ਹੈ। ਫਿਲਮ ਦੇ ਸੈੱਟ ਤੋਂ ਰਣਵੀਰ ਨੇ ਇਕ ਸਟੋਰੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜੋ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ। ਇਸ ਵੀਡੀਓ 'ਚ ਫਿਲਮ ਦਾ ਸੈੱਟ ਨਜ਼ਰ ਆ ਰਿਹਾ ਹੈ। ਧੋਬੀ ਘਾਟ ਦੀ ਤਰ੍ਹਾਂ ਸਜਾਏ ਗਏ ਇਸ ਸੈੱਟ 'ਤੇ ਰੋਹਿਤ ਅਤੇ ਰਣਵੀਰ ਦੇ ਹੱਥਾਂ 'ਚ ਹਾਟ ਸੈੱਟ ਨਾਂ ਦਾ ਇਕ ਬੈਂਡ ਨਜ਼ਰ ਆ ਰਿਹਾ ਹੈ। ਰਣਵੀਰ ਨੇ ਇਸ ਨੂੰ ਇਕ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਹ ਨੇ ਲਿਖਿਆ ਹੈ, 'ਗਰਮ ਮਸਾਲਾ'। 'ਸਿੰਬਾ' 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਹੋਵੇਗੀ। ਫਿਲਮ ਨੂੰ ਰੋਹਿਤ ਸ਼ੈੱਟੀ ਨਿਰਦੇਸ਼ਤ ਕਰ ਰਹੇ ਹਨ।


Tags: Ranveer SinghSimmbavideoRohit ShettyHyderabad Sara Ali KhanSangram Bhalerao

Edited By

Sunita

Sunita is News Editor at Jagbani.