FacebookTwitterg+Mail

ਵਿਆਹ ਦੇ ਪੰਜ ਮਹੀਨਿਆਂ ਬਾਅਦ ਰਣਵੀਰ ਨੇ ਛੱਡਿਆ ਘਰ

ranveer singh to train with kapil dev
08 May, 2019 09:07:41 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੌਟ ਕਪਲ ਮੰਨੇ ਜਾਣ ਵਾਲੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ਨੂੰ ਪੰਜ ਮਹੀਨੇ ਹੋ ਗਏ ਹਨ। ਦੋਵੇਂ ਇਸ ਸਮੇਂ ਆਪਣੀਆਂ ਫਿਲਮਾਂ ਦੀ ਸ਼ੂਟਿੰਗ 'ਚ ਕਾਫੀ ਬਿਜ਼ੀ ਹਨ। ਇਸੇ ਦੌਰਾਨ ਬੇਹੱਦ ਦਿਲਚਸਪ ਖਬਰ ਸਾਹਮਣੇ ਆਈ ਹੈ ਕਿ ਰਣਵੀਰ ਸਿੰਘ ਜਲਦ ਹੀ ਦੀਪਿਕਾ ਤੋਂ ਵੱਖਰੇ ਘਰ 'ਚ ਸ਼ਿਫਟ ਹੋ ਰਹੇ ਹਨ। ਜੀ ਹਾਂ, ਇਹ ਖਬਰ ਤਾਂ ਸੱਚ ਹੈ ਪਰ ਇਸ ਦੀ ਵਜ੍ਹਾ ਦੀਪਿਕਾ ਨਹੀਂ ਸਗੋਂ ਰਣਵੀਰ ਦੀ ਆਉਣ ਵਾਲੀ ਫਿਲਮ '83' ਹੈ।
Punjabi Bollywood Tadka
ਆਪਣੀ ਫਿਲਮ '83' ਲਈ ਰਣਵੀਰ ਸਿੰਘ ਜਲਦ ਹੀ ਕ੍ਰਿਕਟ ਲੈਜੇਂਡ ਕਪਿਲ ਦੇਵ ਨਾਲ ਰਹਿਣ ਵਾਲੇ ਹਨ। ਰਣਵੀਰ, ਕਪਿਲ ਦੇ ਘਰ 10 ਦਿਨਾਂ ਲਈ ਰਹਿਣਗੇ। ਇਸ ਲਈ ਉਹ ਬੇਹੱਦ ਐਕਸਾਈਟਿਡ ਵੀ ਹਨ। ਇਸ ਬਾਰੇ ਰਣਵੀਰ ਨੇ ਇੰਟਰਵਿਊ 'ਚ ਕਿਹਾ ਕਿ ਉਹ ਕਪਿਲ ਦੇ ਘਰ 10 ਦਿਨ ਰਹਿਣਗੇ ਤਾਂ ਜੋ ਫਿਲਮ ਲਈ ਕਪਿਲ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲ ਸਕੇ।
Punjabi Bollywood Tadka
ਰਣਵੀਰ ਨੇ ਇਸ ਗੱਲ 'ਤੇ ਵੀ ਪੱਕੀ ਮੋਹਰ ਲਾਉਂਦੇ ਕਿਹਾ ਕਿ ਮੈਂ ਕਪਿਲ ਸਰ ਨਾਲ ਸਮਾਂ ਬਿਤਾਉਣ ਲਈ ਉਤਸ਼ਾਹਿਤ ਹਾਂ। ਉਹ ਕਾਫੀ ਚੰਗੇ ਇਨਸਾਨ ਹਨ। ਮੈਂ ਧਰਮਸ਼ਾਲਾ 'ਚ ਉਨ੍ਹਾਂ ਨਾਲ ਦੋ ਦਿਨ ਬਿਤਾਏ ਹਨ। ਇਸ ਫਿਲਮ ਨੂੰ ਕਬੀਰ ਖਾਨ ਡਾਇਰੈਕਟ ਕਰ ਰਹੇ ਹਨ। ਇਸ 'ਚ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ।


Tags: Ranveer SinghKapil Dev83Kabir KhanPadmaavatBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.