FacebookTwitterg+Mail

ਪਹਿਲੀ ਵਾਰ ਕਪਿਲ ਦੇਵ ਲੁੱਕ 'ਚ ਦਿਸੇ ਰਣਵੀਰ ਸਿੰਘ

ranveer singh turns kapil dev for 83
01 May, 2019 11:30:25 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਪਾਵਰਪੈਕ ਐਕਟਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਕਪਿਲ ਦੇਵ ਦੀ ਬਾਓਪਿਕ ਲਈ ਹਾਰਡ ਵਰਕ ਕਰ ਰਹੇ ਹਨ। ਫਿਲਮ 'ਚ ਲੀਡ ਕਿਰਦਾਰ ਕਰ ਰਹੇ ਰਣਵੀਰ ਸਿੰਘ ਨੇ ਅੱਜ ਆਪਣੀ ਇਕ ਬਲੈਕ ਐਂਡ ਵਾਈਟ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਲੁੱਕ 80 ਦੇ ਦਹਾਕੇ ਦਾ ਰੇਟਰੋ ਅੰਦਾਜ਼ ਦਿਖਾਈ ਦੇ ਰਿਹਾ ਹੈ। ਰਣਵੀਰ ਦਾ ਇਹ ਰੰਗ ਦੇਖ ਕੇ ਬਾਲੀਵੁੱਡ ਸਿਤਾਰੇ ਕਾਫੀ ਹੈਰਾਨ ਹਨ ਅਤੇ ਉਨ੍ਹਾਂ ਦੀ ਇਸ ਤਸਵੀਰ 'ਤੇ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

रेट्रो

A post shared by Ranveer Singh (@ranveersingh) on Apr 30, 2019 at 1:04am PDT


ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ,'Retro'। ਬਸ ਇਸ ਤੋਂ ਬਾਅਦ ਤੋਂ ਹੀ ਰਣਵੀਰ ਦੀ ਇਸ ਤਸਵੀਰ 'ਤੇ ਕੁਮੈਂਟ ਆਉਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਬਾਲੀਵੁੱਡ ਐਕਟਰ ਰਣਵੀਰ ਸਿੰਘ 'ਗਲੀ ਬੁਆਏ' 'ਚ ਰੈਪ ਸਿੰਗਰ ਬਣ ਕੇ ਧੂੰਮ ਮਚਾਉਣ ਤੋਂ ਬਾਅਦ ਹੁਣ ਕ੍ਰਿਕਟ ਦੇ ਮੈਦਾਨ 'ਚ ਸਖਤ ਮਿਹਨਤ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਟੀਮ ਨਾਲ ਫਿਲਮ '83' ਦਾ ਫਰਸਟ ਲੁੱਕ ਵੀ ਸਾਹਮਣੇ ਆਇਆ ਸੀ।
Punjabi Bollywood Tadka
ਇਹ ਫਿਲਮ 10 ਅਪ੍ਰੈਲ 2020 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਰਣਵੀਰ ਸਿੰਘ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨਾਲ ਮੁੱਖ ਭੂਮਿਕਾ 'ਚ ਪੰਕਜ ਤਿਵਾਰੀ, ਸਾਕਿਬ ਸਲੀਮ, ਚਿਰਾਗ ਪਾਟਿਲ, ਤਾਹਿਰ ਭਾਸਿਨ, ਸਾਹਿਲ ਖੱਟਰ, ਆਰ ਬਦਰੀ, ਹਾਰਡੀ ਸੰਧੂ, ਐਮੀ ਵਿਰਕ ਵਰਗੇ ਕਲਾਕਾਰ ਵੀ ਦਿਖਾਈ ਦੇਣਗੇ।


Tags: Ranveer SinghKapil Dev83Ammy VirkHardy SandhuBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.