FacebookTwitterg+Mail

ਰਣਵੀਰ ਸਿੰਘ ਦੀ ਫਿਲਮ '83' 'ਚ ਸੰਗੀਤਕਾਰ ਪ੍ਰੀਤਮ ਦੀ ਐਂਟਰੀ

ranveer singh welcomes music composer pritam on board 83
14 May, 2019 12:56:29 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸਭ ਤੋਂ ਪਸੰਦੀਦਾ ਗਾਇਕਾਂ 'ਚੋਂ ਮਸ਼ਹੂਰ ਸੰਗੀਤਕਾਰ ਪ੍ਰੀਤਮ ਹੁਣ '83' ਫਿਲਮ 'ਚ ਸ਼ਾਮਲ ਹੋ ਗਏ ਹਨ ਅਤੇ ਫਿਲਮ ਦੇ ਮੁੱਖ ਅਭਿਨੇਤਾ ਰਣਵੀਰ ਸਿੰਘ ਨੇ ਨਿਰਦੇਸ਼ਕ ਨਾਲ ਇਕ ਤਸਵੀਰ ਦੇ ਜ਼ਰੀਏ ਸੰਗੀਤ ਸੈਂਸਸ਼ਨ ਦਾ ਸਵਾਗਤ ਕੀਤਾ ਹੈ। ਅਭਿਨੇਤਾ ਰਣਵੀਰ ਸਿੰਘ 'ਪ੍ਰੀਤਮਦਾ' ਦੇ ਕੰਮ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਅਜਿਹਾ ਲੱਗਦਾ ਹੈ ਕਿ ਅਭਿਨੇਤਾ ਹਮੇਸ਼ਾ ਪ੍ਰੀਤਮ ਨਾਲ ਸਹਿਯੋਗ ਕਰਨਾ ਚਾਹੁੰਦੇ ਸਨ ਅਤੇ ਹੁਣ ਉਨ੍ਹਾਂ ਦੀ ਅਗਲੀ ਫਿਲਮ '83' 'ਚ ਉਨ੍ਹਾਂ ਦੀ ਇਹ ਇੱਛਾ ਆਖਿਰਕਾਰ ਪੂਰੀ ਹੋ ਗਈ ਹੈ।


ਪ੍ਰੀਤਮ ਇੰਡਸਟਰੀ ਦੇ ਸਭ ਤੋਂ ਚਹੇਤੇ ਕਲਾਕਾਰਾਂ 'ਚੋਂ ਇਕ ਹੈ ਅਤੇ ਹਰ ਐਕਟਰ ਦੀ ਇੱਛਾ ਹੁੰਦੀ ਹੈ ਕਿ ਉਹ ਉਨ੍ਹਾਂ ਦੇ ਲਈ ਕੰਪੋਜ ਕਰੇ। ਇਸ ਤਰ੍ਹਾਂ ਫਿਲਮ '83' 'ਚ ਸੰਗੀਤਕਾਰ ਨੂੰ ਸ਼ਾਮਲ ਕਰਕੇ, ਕਬੀਰ ਖਾਨ ਨੇ ਰਣਵੀਰ ਸਿੰਘ ਨੂੰ ਇਹ ਅਨਮੋਲ ਤੋਹਫਾ ਦਿੱਤਾ ਹੈ। ਫਿਲਮ '83' ਪਹਿਲਾ ਤੋਂ ਹੀ ਪ੍ਰਸ਼ੰਸਕਾਂ 'ਚ ਸੁਰਖੀਆਂ ਬਟੋਰ ਰਹੀ ਹੈ। ਨਿਰਦੇਸ਼ਕ ਕਬੀਰ ਖਾਨ ਦਰਸ਼ਕਾਂ ਨੂੰ ਨਾ ਸਿਰਫ ਇਕ ਯਾਦਗਾਰ ਸਿਨੇਮਾਈ ਅਨੁਭਵ ਦੇਣਾ ਚਾਹੁੰਦੇ ਹਨ ਸਗੋਂ ਇਕ ਸਤਿਕਾਰਯੋਗ ਐਂਥਮ ਵੀ ਪੇਸ਼ ਕਰਨਾ ਚਾਹੁੰਦੇ ਹਨ, ਜਿਸ ਨਾਲ ਪ੍ਰੀਤਮਦਾ ਦੁਆਰਾ ਨਿਰਦੇਸ਼ ਕੀਤਾ ਜਾਵੇਗਾ।


ਸਾਲ 1983 ਦੇ ਵਿਸ਼ਵ ਕੱਪ ਦੀ ਇਤਿਹਾਸਿਕ ਜਿੱਤ ਦਾ ਪਤਾ ਲਾਉਣ ਲਈ, ਕਬੀਰ ਖਾਨ ਦੀ ਆਗਾਮੀ ਨਿਰਦੇਸ਼ਨ 'ਚ ਰਣਵੀਰ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ '83' ਰਣਵੀਰ ਸਿੰਘ ਦੀ ਹਿੰਦੀ, ਤਮਿਲ ਤੇ ਤੇਲੁਗੁ 'ਚ ਬਣਨ ਵਾਲੀ ਪਹਿਲੀ ਤ੍ਰਿਭਾਸ਼ੀ ਫਿਲਮ ਹੋਵੇਗੀ। ਦੇਸ਼ੀ ਦੀ ਸਭ ਤੋਂ ਵੱਡੀ ਸਪੋਰਟਸ ਫਿਲਮ '83' ਨੂੰ 10 ਅਪ੍ਰੈਲ 2020 'ਚ ਰਿਲੀਜ਼ ਕੀਤਾ ਜਾਵੇਗਾ। 


Tags: Ranveer SinghWelcomesMusic ComposerPritam83Kapil DevInstagramKabir Khan

Edited By

Sunita

Sunita is News Editor at Jagbani.