FacebookTwitterg+Mail

ਮਸ਼ਹੂਰ ਰੈਪਰ ਬੋਹੇਮੀਆ ਦੇ ਪਿਤਾ ਦਾ ਹੋਇਆ ਦਿਹਾਂਤ

rapper bohemia s father dies
24 September, 2018 01:55:10 PM

ਜਲੰਧਰ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਤੇ ਰੈਪਰ ਬੋਹੇਮੀਆ ਦੇ ਪਿਤਾ ਦੇ ਬੀਤੇ ਦਿਨ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਾਲੀਵੁੱਡ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਇਸ ਸੰਬੰਧੀ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦਿਆਂ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, ''ਅੰਕਲ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ।''

ਆਪਣੇ ਆਪ ਨੂੰ 'ਦਿ ਪੰਜਾਬੀ ਰੈਪਰ' ਤੇ 'ਕ੍ਰੀਏਟਰ ਆਫ ਪੰਜਾਬੀ ਰੈਪ' ਅਖਵਾਉਣ ਵਾਲੇ ਬੋਹੇਮੀਆ ਦਾ ਜਨਮ 15 ਅਕਤੂਬਰ 1979 ਨੂੰ ਕਰਾਚੀ (ਪਾਕਿਸਤਾਨ) 'ਚ ਇਕ ਪੰਜਾਬੀ-ਮਸੀਹੀ ਪਰਿਵਾਰ 'ਚ ਹੋਇਆ ਸੀ। ਬੋਹੇਮੀਆ ਦਾ ਅਸਲੀ ਨਾਂ ਰੋਜਰ ਡੇਵਿਡ ਹੈ। 14 ਸਾਲ ਦੀ ਉਮਰ 'ਚ ਬੋਹੇਮੀਆ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ। ਪੰਜਾਬੀ ਗੀਤਾਂ 'ਚ ਰੈਪ ਕਰਨ ਤੋਂ ਇਲਾਵਾ ਬੋਹੇਮੀਆ ਨੇ ਬਾਲੀਵੁੱਡ ਫਿਲਮਾਂ 'ਚ ਵੀ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚ ਅਕਸ਼ੇ ਕੁਮਾਰ ਦੀ ਫਿਲਮ 'ਚਾਂਦਨੀ ਚੌਕ ਟੂ ਚਾਈਨਾ' ਤੇ 'ਦੇਸੀ ਬੁਆਏਜ਼' ਸ਼ਾਮਲ ਹਨ।


Tags: Rapper Bohemia father diesGippy Grewal ਰੈਪਰ ਬੋਹੇਮੀਆ ਪਿਤਾ ਦਾ ਦਿਹਾਂਤ ਗਿੱਪੀ ਗਰਿਵਾਲ

Edited By

Karan Kumar

Karan Kumar is News Editor at Jagbani.