FacebookTwitterg+Mail

'ਰੈਫਰੈਂਡਮ' ਦੀ ਹਿਮਾਇਤ 'ਚ ਆਉਣ ਤੋਂ ਬਾਅਦ ਹਾਰਡ ਕੌਰ 'ਤੇ ਐੱਫ. ਆਈ. ਆਰ. ਦਰਜ

rapper hard kaur rakes controversy
19 July, 2019 03:01:13 PM

ਮੁੰਬਈ (ਬਿਊਰੋ) — ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਹਾਰਡ ਕੌਰ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਖਾਲਿਸਤਾਨ ਸਮਰਥਕ ਸਮੂਹ 'ਦਿ ਸਿੱਖ ਫਾਰ ਜਸਟਿਸ' 'ਤੇ ਭਾਰਤ ਸਰਕਾਰ ਦੁਆਰਾ ਪਾਬੰਦੀ ਲਾਉਣ ਤੋਂ ਬਾਅਦ ਬ੍ਰਿਟੇਨ ਦੀ ਮਸ਼ਹੂਰ ਪੰਜਾਬੀ ਰੈਪਰ ਹਾਰਡ ਕੌਰ 'ਰੈਫਰੈਂਡਮ' ਦੇ ਸਮਰਥਨ 'ਚ ਅੱਗੇ ਆਈ ਹੈ, ਜਿਸ ਨੂੰ ਲੈ ਕੇ ਹੁਣ ਉਸ 'ਤੇ ਐੱਫ. ਆਈ. ਆਰ ਵੀ ਦਰਜ ਹੋ ਚੁੱਕੀ ਹੈ। 

4 ਦਿਨ ਪਹਿਲਾਂ ਰੈਫਰੈਂਡਮ ਦੀ ਟੀ-ਸ਼ਰਟ ਪਾ ਕੇ  ਕੀਤਾ ਖਾਲਿਸਤਾਨ ਦਾ ਸਮਰਥਨ
ਸੋਸ਼ਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਪੋਸਟ ਕੀਤੀ ਗਈ ਵੀਡੀਓ 'ਚ ਉਹ ਰੈਫਰੈਂਡਮ ਦੀ ਟੀ-ਸ਼ਰਟ ਪਾ ਕੇ ਖਾਲਿਸਤਾਨ ਦਾ ਸਮਰਥਨ ਕਰਦੀ ਹੋਈ ਨਜ਼ਰ ਆਈ। ਇਸ ਦੌਰਾਨ ਸਿੱਖਾਂ ਤੋਂ ਖਾਲਿਸਤਾਨ ਦੇ ਸਮਰਥਨ 'ਚ ਵੋਟ ਪਾਉਣ ਦੀ ਅਪੀਲ ਦੇ ਨਾਲ ਹਾਰਡ ਕੌਰ ਨੇ 'ਓਪਰੇਸ਼ਨ ਬਲਿਊ' ਦੌਰਾਨ ਮਾਰੇ ਗਏ ਨੇਤਾ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਾਰੀਫ 'ਚ ਪਾਰੰਪਰਿਕ ਸਿੱਖ ਗਾਇਕ ਤਰਸੇਮ ਸਿੰਘ ਮੋਰਨਵਾਲੀ ਦੁਆਰਾ ਗਾਏ ਗੀਤ ਨੂੰ ਵੀ ਸ਼ੇਅਰ ਕੀਤਾ। 

 

ਸੀ. ਐੱਮ. ਕੈਪਟਨ ਤੇ ਸੁਖਬੀਰ ਸਿੰਘ ਬਾਦਲ ਨੂੰ ਟੈਗ ਕਰਕੇ ਕੱਢੀਆਂ ਗਾਲਾਂ
ਰੈਪਰ ਹਾਰਡ ਕੌਰ ਨੇ ਆਪਣੇ ਪੋਸਟ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਨੂੰ ਟੈਗ ਕਰਕੇ ਸੀ. ਐੱਮ. ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋ ਕੀਤੀ।

 

ਪਿਛਲੇ ਮਹੀਨੇ ਹੋਇਆ ਸੀ ਇਕ ਮਾਮਲਾ ਦਰਜ
ਦੱਸ ਦਈਏ ਕਿ ਹਾਰਡ ਕੌਰ 'ਤੇ ਲਗਭਗ 1 ਮਹੀਨਾ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਆਰ. ਐੱਸ. ਐੱਸ. ਮੋਹਨ ਭਾਗਵਤ ਖਿਲਾਫ ਸੋਸ਼ਲ ਮੀਡੀਆ 'ਤੇ ਕੂੜਪ੍ਰਚਾਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ।

Punjabi Bollywood Tadka


Tags: Hard KaurFIRReferendum 2020Sikhs for JusticeKhalistanSocial MediaUttar PradeshYogi AdityananthRSS chief Mohan Bhagwat

Edited By

Sunita

Sunita is News Editor at Jagbani.