ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੰਨੀ ਦਿਓਲ ਇਨ੍ਹੀਂ ਦਿਨੀਂ ਰਾਜਨੀਤੀ 'ਚ ਆਪਣੀ ਐਂਟਰੀ ਨੂੰ ਲੈ ਕੇ ਖੂਬ ਸੁਰਖੀਆਂ 'ਚ ਹਨ। ਸੰਨੀ ਦਿਓਲ ਦੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਤਾਂ ਸਾਰੇ ਹੀ ਜਾਣੂ ਹਨ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਘੱਟ ਲੋਕ ਹੀ ਜਾਣਦੇ ਹਨ। ਸੰਨੀ ਦਿਓਲ ਨੇ ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾ ਹੀ ਵਿਆਹ ਕਰਵਾ ਲਿਆ ਸੀ। ਸੰਨੀ ਦਿਓਲ ਨੇ ਆਪਣੀ ਡੈਬਿਊ ਫਿਲਮ 'ਬੇਤਾਬ' ਦੀ ਰਿਲੀਜ਼ਿੰਗ ਦੇ ਅਗਲੇ ਸਾਲ ਹੀ 1984 'ਚ ਵਿਆਹ ਕਰਵਾ ਲਿਆ ਸੀ, ਜਿਸ 'ਚ ਜ਼ਿਆਦਾ ਲੋਕ ਸ਼ਾਮਲ ਨਹੀਂ ਹੋਏ ਸਨ ਅਤੇ ਨਾ ਹੀ ਵੈਡਿੰਗ ਤਸਵੀਰਾਂ ਸਾਹਮਣੇ ਆਈਆਂ ਸਨ। ਸੰਨੀ ਦਿਓਲ ਨੇ ਲੰਡਨ ਦੀ ਰਹਿਣ ਵਾਲੀ ਪੂਜਾ ਦਿਓਲ ਨਾਲ ਵਿਆਹ ਕਰਵਾਇਆ ਹੈ।
ਪੂਜਾ ਦੀ ਜ਼ਿਆਦਾ ਤਸਵੀਰਾਂ ਇੰਟਰਨੈੱਟ 'ਤੇ ਮੌਜੂਦ ਨਹੀਂ ਹਨ। ਸਿਰਫ ਯੂ. ਕੇ ਦੀ ਇਕ ਮੈਗਜ਼ੀਨ ਦੇ ਕਵਰ ਪੇਜ 'ਤੇ ਉਦੋ ਸੰਨੀ ਤੇ ਪੂਜਾ ਦੀ ਵੈਡਿੰਗ ਤਸਵੀਰ ਛਪੀ ਸੀ। ਕਵਰ 'ਚ ਸਭ ਤੋਂ ਹੇਠਾ ਲਿਖਿਆ ਸੀ, ''ਐਕਸਕਲੂਸਿਵ ਸੰਨੀ ਵੈਡਸ ਇਨ ਇੰਗਲੈਂਡ।'' ਹਾਲਾਂਕਿ ਇਸ ਤਸਵੀਰ 'ਚ ਕਿੰਨੀ ਸੱਚਾਈ ਹੈ ਇਹ ਤਾਂ ਸੰਨੀ ਦਿਓਲ ਤੇ ਉਨ੍ਹਾਂ ਦਾ ਪਰਿਵਾਰ ਹੀ ਜਾਣਦਾ ਹੈ।
ਦੱਸ ਦਈਏ ਕਿ ਸੰਨੀ ਦਿਓਲ ਤੇ ਪੂਜਾ ਦਿਓਲ ਦੇ ਦੋ ਬੇਟੇ ਕਰਣ ਤੇ ਰਾਜਵੀਰ ਹੈ, ਜੋ ਕਿ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ 'ਮਦਰਸ ਡੇ' 'ਤੇ ਕਰਣ ਦਿਓਲ ਨੇ ਇੰਸਟਾਗ੍ਰਾਮ 'ਤੇ ਮਾਂ ਪੂਜਾ ਦਿਓਲ ਤੇ ਭਰਾ ਰਾਜਵੀਰ ਨਾਲ ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਕਰਣ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਤੁਹਾਡੇ ਬਿਨਾ ਮੈਂ ਜ਼ਿੰਦਗੀ ਇਕਦਮ ਹੈਲਪਲੈੱਸ ਹਾਂ। ਮੇਰੇ ਲਈ ਤੁਸੀਂ ਹਮੇਸ਼ਾ ਪਰਫੈਕਟ ਰਹੋਗੇ। ਹੈਪੀ ਮਦਰਸ ਡੇ ਮੌਮ''। ਜ਼ਾਹਿਰ ਹੈ ਪੂਜਾ ਦਿਓਲ ਦੀ ਇਹ ਤਸਵੀਰ ਕਾਫੀ ਪੁਰਾਣੀ ਹੈ ਅਤੇ ਉਸ ਸਮੇਂ ਕਰਣ ਦਿਓਲ ਕਾਫੀ ਛੋਟੇ ਸਨ।

ਦੱਸਣਯੋਗ ਹੈ ਕਿ ਸੰਨੀ ਦਿਓਲ ਦੇ ਵਿਆਹ ਨੂੰ ਲੈ ਕੇ ਆਖਿਆ ਜਾਂਦਾ ਹੈ ਕਿ ਇਸ ਨੂੰ ਬਿਜ਼ਨੈੱਸ ਐਗਰੀਮੈਂਟ ਦੇ ਤਹਿਤ ਲੁਕਾ ਕੇ ਰੱਖਿਆ ਸੀ। ਦਰਅਸਲ ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ਫਿਲਮ 'ਬੇਤਾਬ' ਦੀ ਰਿਲੀਜ਼ਿੰਗ ਤੋਂ ਪਹਿਲਾ ਸੰਨੀ ਦਿਓਲ ਦੇ ਵਿਆਹ ਦੀ ਗੱਲ ਸਭ ਦੇ ਸਾਹਮਣੇ ਆਏ।

ਇਸ ਫਿਲਮ 'ਚ ਸੰਨੀ ਦਿਓਲ ਦੀ ਰੋਮਾਂਟਿਕ ਇਮੇਜ਼ ਸੀ, ਜਿਸ 'ਤੇ ਗਲਤ ਅਸਰ ਪੈ ਸਕਦਾ ਸੀ। ਕਿਹਾ ਜਾਂਦਾ ਹੈ ਕਿ ਇਸੇ ਕਾਰਨ ਪੂਜਾ ਕੁਝ ਸਮੇਂ ਤੱਕ ਲੰਡਨ 'ਚ ਰਹੀ ਸੀ। ਸੰਨੀ ਦਿਓਲ ਚੋਰੀ ਛੁਪੇ ਮਿਲਣ ਜਾਂਦੇ ਸਨ। ਬਾਅਦ 'ਚ ਜਦੋਂ ਸੰਨੀ ਦਿਓਲ ਦੇ ਵਿਆਹ ਦੀਆਂ ਖਬਰਾਂ ਨੇ ਜ਼ੋਰ ਫੜ੍ਹਿਆ ਤਾਂ ਉਨ੍ਹਾਂ ਨੇ ਆਪਣੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
