ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਵਰੁਣ ਧਵਨ ਦੀ ਫੈਨ ਫਾਲੋਇੰਗ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਵਰੁਣ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2012 'ਚ ਆਈ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਕੀਤੀ ਸੀ। ਉਸ ਤੋਂ ਬਾਅਦ ਵਰੁਣ ਦੀਆਂ ਲਗਭਗ ਸਾਰੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਧਮਾਲ ਮਚਾਇਆ ਹੈ।
ਬਾਲੀਵੁੱਡ 'ਚ ਚਾਰਮਿੰਗ ਬੁਆਏ ਦੀ ਇਮੇਜ ਬਣਾ ਚੁੱਕੇ ਵਰੁਣ ਨੂੰ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਬਾਲੀਵੁੱਡ 'ਚ ਵੀ ਉਨ੍ਹਾਂ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੋੜਿਆ ਜਾਂਦਾ ਰਿਹਾ ਹੈ। ਆਲੀਆ ਨਾਲ ਵੀ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਖੂਬ ਚਰਚੇ ਹੋਏ ਹਨ ਪਰ ਮੀਡੀਆ ਸਾਹਮਣੇ ਆਪਣੀ ਗਰਲਫ੍ਰੈਂਡ ਦਾ ਚਿਹਰਾ ਲਿਆ ਕੇ ਵਰੁਣ ਨੇ ਸਾਰਿਆ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ।
ਸਿਰਫ ਬਾਲੀਵੁੱਡ ਹੀ ਨਹੀਂ ਟਾਲੀਵੁੱਡ 'ਚ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਦੱਖਣੀ ਅਦਾਕਾਰਾ ਰਾਸ਼ੀ ਖੰਨਾ ਨੇ ਵਰੁਣ ਲਈ ਆਪਣੀ ਦੀਵਾਨਗੀ ਜ਼ਾਹਰ ਕੀਤੀ ਹੈ। ਤੇਲੁਗੂ ਫਿਲਮਾਂ 'ਚ ਆਪਣੀ ਖਾਸ ਪਛਾਣ ਬਣਾ ਚੁੱਕੀ ਰਾਸ਼ੀ ਖੰਨਾ ਨੇ ਦੱਸਿਆ ਕਿ ਬਾਲੀਵੁੱਡ 'ਚ ਉਨ੍ਹਾਂ ਦੇ ਪਸੰਦੀਦਾ ਐਕਟਰ ਵਰੁਣ ਧਵਨ ਹਨ।
ਇੰਨਾ ਹੀ ਨਹੀਂ, ਉਨ੍ਹਾਂ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਕਿੱਸ ਅਤੇ ਹੱਗ (ਜੱਫੀ) ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਰਾਸ਼ੀ ਖੰਨਾ ਬਾਲੀਵੁੱਡ 'ਚ ਵੀ ਹੱਥ ਅਜ਼ਮਾ ਚੁੱਕੀ ਹੈ। ਉਨ੍ਹਾਂ ਨੇ ਸਾਲ 2013 'ਚ ਜਾਨ ਨਾਲ ਫਿਲਮ 'ਮਦਰਜ਼ ਕੈਫੇ' ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਊਥ ਦੀ ਫਿਲਮ 'ਚ ਕੈਮਿਓ ਰੋਲ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਦੇ ਕੰਮ ਦੀ ਤਾਰੀਫ ਹੋਣ ਲੱਗੀ ਅਤੇ ਉਨ੍ਹਾਂ ਨੂੰ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਮਿਲ ਗਿਆ।