ਮੁੰਬਈ— ਅਦਾਕਾਰਾ ਰਸ਼ਮੀ ਝਾ ਦੀ ਪਹਿਲੀ ਬਾਲੀਵੁੱਡ ਫਿਲਮ 'ਇੰਦੂ ਸਰਕਾਰ' 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਰਸ਼ਮੀ ਨੇ ਨਿਰਦੇਸ਼ਕ ਮਧੁਰ ਭੰਡਾਰਕਰ ਦੀ ਫਿਲਮ 'ਚ ਕੰਮ ਕਰਨ ਤੋਂ ਬਾਅਦ ਆਪਣੀ ਯੋਗਤਾ ਸਾਬਤ ਕਰ ਦਿੱਤੀ ਹੈ। ਇਸ ਫਿਲਮ 'ਚ ਨੀਲ ਨਿਤਿਨ ਮੁਕੇਸ਼ ਅਤੇ ਕ੍ਰਿਤੀ ਕੁਲਹਾਰੀ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ।
ਰਸ਼ਮੀ ਝਾ ਨੇ ਅਦਾਕਾਰੀ ਤੋਂ ਪਹਿਲਾਂ ਮਾਡਲ ਦੇ ਰੂਪ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹ ਹਮੇਸ਼ਾ ਜ਼ਿੰਦਗੀ 'ਚ ਵੱਡਾ ਬਣਨ ਦੇ ਸੁਪਨਿਆਂ 'ਤੇ ਵਿਸ਼ਵਾਸ ਰੱਖਦੀ ਸੀ।
ਰਸ਼ਮੀ ਰਾਂਚੀ ਵਰਗੇ ਛੋਟੇ ਸ਼ਹਿਰ ਤੋਂ ਹੈ। ਉਨ੍ਹਾਂ ਮੁੰਬਈ 'ਚ ਆ ਕੇ ਮਾਡਲਿੰਗ ਦੀ ਦੁਨੀਆ 'ਚ ਕੰਮ ਕਰਨ ਦਾ ਫੈਸਲਾ ਲੈ ਲਿਆ ਸੀ। ਉਹ ਬਹੁਤ ਹੀ ਘੱਟ ਸਮੇਂ 'ਚ ਮਾਡਲਿੰਗ ਇੰਡਸਟਰੀ 'ਚ ਕਾਫੀ ਨਾਂ ਬਣਾ ਚੁੱਕੀ ਹੈ। ਰਸ਼ਮੀ ਨੇ ਕਈ ਡਿਜ਼ਾਈਨਰਾਂ ਅਤੇ ਇੰਟਰਨੈਸ਼ਨ ਬਰਾਂਡ ਲਈ ਰੈਂਪ ਵਾਕ ਕਰ ਚੁੱਕੀ ਹੈ। ਅਦਾਕਾਰੀ ਅਤੇ ਮਾਡਲਿੰਗ ਤੋਂ ਇਲਾਵਾ ਰਸ਼ਮੀ ਇਕ ਬੇਹਤਰੀਨ ਡਾਂਸਰ ਹੈ।