FacebookTwitterg+Mail

13 ਸਾਲ ਦੀ ਉਮਰ 'ਚ ਰਵੀਨਾ ਟੰਡਨ ਦੀ ਬੇਟੀ ਨੇ ਕੀਤੀ ਬਾਕਸਿੰਗ, ਵੀਡੀਓ ਵਾਇਰਲ

raveena tandon
06 January, 2019 10:41:43 AM

ਮੁੰਬਈ(ਬਿਊਰੋ)— ਸੋਸ਼ਲ ਮੀਡੀਆ 'ਤੇ ਬਾਲੀਵੁੱਡ ਸੈਲੀਬ੍ਰੇਟੀਜ਼ ਤੋਂ ਜਿਆਦਾ ਸਟਾਰ ਕਿੱਡਜ਼ ਦਾ ਜਲਵਾ ਹੈ। ਹੁਣ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਾਸ਼ਾ ਬਾਕਸਿੰਗ ਪ੍ਰੈਕਟਿਸ ਕਰਦੀ ਹੋਈ ਨਜ਼ਰ ਆ ਰਹੀ ਹੈ। ਰਵੀਨਾ ਨੇ ਬੇਟੀ ਦਾ ਇਹ ਵੀਡੀਓ ਸ਼ੇਅਰ ਕਰਦੇ ਹੋਏ ਉਸ ਦੀ ਤੁਲਨਾ 'ਮੈਰੀ ਕਾਮ' ਨਾਲ ਕਰ ਦਿੱਤੀ। ਰਵੀਨਾ ਨੇ ਲਿਖਿਆ 'ਕੋਈ ਵੀ ਮੇਰੀ ਬੇਟੀ ਨਾਲ ਉਲਝ ਨਹੀਂ ਸਕਦਾ, ਮੇਰੀ ਲਿਟਿਲ ਮੈਰੀ ਕਾਮ'।' ਇਸ ਵੀਡੀਓ 'ਚ ਰਾਸ਼ਾ ਬੇਹੱਦ ਐਕਟਿਵ ਨਜ਼ਰ ਆ ਰਹੀ ਹੈ। ਰਾਸ਼ਾ ਦਾ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਿਹਾ ਹੈ। ਇਹ ਹੀ ਨਹੀਂ ਇਸ ਬਾਕਸਿੰਗ ਸੈਸ਼ਨ 'ਚ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ।
Punjabi Bollywood Tadka
ਇਸ ਦੌਰਾਨ ਉਹ ਆਪਣੇ ਟ੍ਰੇਨਰ ਨੂੰ ਸਾਰੀ ਵੀ ਬੋਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 90 ਦੇ ਦਹਾਕੇ ਦੀ ਟਾਪ ਅਦਾਕਾਰਾ ਰਹੀ ਰਵੀਨਾ ਟੰਡਨ ਖੁਦ ਫਿਟਨੈੱਸ ਦੀ ਕਾਫੀ ਦੀਵਾਨੀ ਹੈ। ਉਹ ਰੋਜ਼ਾਨਾ ਐਕਸਰਸਾਈਜ਼ ਕਰਦੀ ਹੈ। ਇਹੀ ਕਾਰਨ ਹੈ ਕਿ 40 ਦੀ ਉਮਰ ਪਾਰ ਕਰਨ ਤੋਂ ਬਾਅਦ ਵੀ ਉਨ੍ਹਾਂ ਦੀ ਖੂਬਸੂਰਤੀ 'ਚ ਕੋਈ ਕਮੀ ਨਹੀਂ ਆਈ। ਰਵੀਨਾ ਟੰਡਨ ਨੇ ਨਵਾਂ ਸਾਲ ਜਿੰਮ 'ਚ ਖੂਬ ਪਸੀਨਾ ਵਹਾ ਕੇ ਮਨਾਇਆ ਸੀ, ਇਸ ਦੀ ਤਸਵੀਰ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ। ਰਾਸ਼ਾ ਦਾ ਜਨਮ 15 ਮਾਰਚ 2005 'ਚ ਹੋਇਆ ਸੀ।

 

 
 
 
 
 
 
 
 
 
 
 
 
 
 

No One just No One messes with Mah Baybee♥️😂 . My lil #marykom ♥️

A post shared by Raveena Tandon (@officialraveenatandon) on Jan 3, 2019 at 10:34pm PST

ਰਾਸ਼ਾ ਦੇ ਇਲਾਵਾ ਰਵੀਨਾ ਦਾ ਇਕ ਬੇਟਾ ਵੀ ਹੈ। ਇਸ ਤੋਂ ਇਲਾਵਾ ਰਵੀਨਾ ਟੰਡਨ ਨੇ ਸਾਲ 1995 'ਚ ਦੋ ਬੇਟੀਆਂ ਨੂੰ ਗੋਦ ਵੀ ਲਿਆ ਸੀ। ਇਨ੍ਹਾਂ ਬੇਟੀਆਂ ਦਾ ਨਾਮ ਛਾਇਆ ਅਤੇ ਪੂਜਾ ਹੈ। ਛਾਇਆ ਅਤੇ ਪੂਜਾ ਜਦੋਂ 8 ਅਤੇ 11 ਸਾਲ ਦੀਆਂ ਸਨ ਉਦੋਂ ਰਵੀਨਾ ਟੰਡਨ ਨੇ ਉਨ੍ਹਾਂ ਨੂੰ ਗੋਦ ਲਿਆ ਸੀ। ਉਸ ਸਮੇਂ ਰਵੀਨਾ ਟੰਡਨ ਦਾ ਵਿਆਹ ਵੀ ਨਹੀਂ ਹੋਇਆ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਰਵੀਨਾ ਟੰਡਨ ਦੀ ਆਖਿਰੀ ਫਿਲਮ ਸਾਲ 2017 'ਚ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਸ਼ਬ' ਫਿਲਮ 'ਚ ਵੀ ਕੰਮ ਕੀਤਾ ਹੈ।

 


Tags: Raveena TandonRasha ThadaniShabPooja TandonChhaya Tandan

About The Author

manju bala

manju bala is content editor at Punjab Kesari