FacebookTwitterg+Mail

ਅਜੈ ਦੇਵਗਨ ਨੇ ਠੁਕਰਾਇਆ ਸੀ ਰਵੀਨਾ ਟੰਡਨ ਦਾ ਪਿਆਰ, ਸਦਮੇ 'ਚ ਖੁਦਕੁਸ਼ੀ ਕਰਨ ਦੀ ਕੀਤੀ ਸੀ ਕੋਸ਼ਿਸ਼

raveena tandon
31 May, 2018 05:17:52 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਕਈ ਅਜਿਹੇ ਪਿਆਰ ਭਰੇ ਕਿੱਸੇ ਹਨ ਜੋ ਕਦੇ ਪੁਰੇ ਨਹੀਂ ਹੋ ਸਕੇ। ਜੀ ਹਾਂ, ਕਈ ਪਿਆਰ ਦੇ ਅਜਿਹੇ ਕਿੱਸੇ, ਜੋ ਫਿਲਮਾਂ ਦੇ ਨਾਲ-ਨਾਲ ਸਿਤਾਰਿਆਂ ਦੀ ਅਸਲ ਜ਼ਿੰਦਗੀ 'ਚ ਵੀ ਨਜ਼ਰ ਆਏ । ਅੱਜ ਅਸੀਂ ਗੱਲ ਕਰ ਰਹੇ ਹਾਂ ਅਜੇ ਦੇਵਗਨ ਦੀ, ਜਿਨ੍ਹਾਂ ਦੀ ਪਤਨੀ ਦੇ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ। ਅਜੇ ਨੇ ਕਾਜੋਲ ਨਾਲ ਵਿਆਹ ਕੀਤਾ ਅਤੇ ਹੁਣ ਉਨ੍ਹਾਂ ਦੇ ਦੋ ਬੱਚੇ ਵੀ ਹਨ।

Punjabi Bollywood Tadka

ਅਜੇ ਆਪਣੀ ਲਾਇਫ 'ਚ ਬਹੁਤ ਖੁਸ਼ ਹਨ। ਉੱਥੇ ਦੂਜੇ ਪਾਸੇ ਉਨ੍ਹਾਂ ਦੀ ਗਰਲਫ੍ਰੈਂਡ ਜੋ ਉਨ੍ਹਾਂ ਨੂੰ ਇੱਕ ਤਰਫਾ ਪਿਆਰ ਕਰਦੀ ਸੀ ਅਤੇ ਉਨ੍ਹਾਂ ਦੇ ਪਿਆਰ 'ਚ ਪਾਗਲ ਸੀ। ਉਹ ਵੀ ਘਰ ਵਸਾ ਚੁੱਕੀ ਹੈ। ਦੱਸ ਦੇਈਏ ਕਿ ਹੁਣ ਇੱਥੇ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ 'ਚ 'ਮੋਹਰਾ' ਗਰਲ ਦੇ ਨਾਂ ਨਾਲ ਮਸ਼ਹੂਰ ਹੋਈ ਰਵੀਨਾ ਟੰਡਨ ਦੀ।

Punjabi Bollywood Tadka

ਉੱਥੇ ਹੀ ਰਵੀਨਾ ਜਿਨ੍ਹਾਂ ਨੇ 'ਟਿੱਪ ਟਿੱਪ ਬਰਸਾ ਪਾਣੀ' ਗੀਤ 'ਤੇ ਡਾਂਸ ਕਰ ਕੇ ਮੁੰਡਿਆਂ ਦੇ ਦਿਲਾਂ 'ਚ ਅੱਗ ਲਗਾ ਦਿੱਤੀ ਸੀ, ਉਹੀ ਰਵੀਨਾ ਕਦੇ ਅਜੇ ਲਈ ਇੰਨੀ ਪਾਗਲ ਹੋ ਗਈ ਸੀ ਕਿ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਜਦੋਂ ਅਜੇ ਨੇ ਰਵੀਨਾ ਦੇ ਪਿਆਰ ਨੁੰਠੁਕਰਾਇਆ ਸੀ ਤਾਂ ਉਹ ਪਿਆਰ 'ਚ ਆਪਣੀ ਜਾਨ ਦੇਣ ਲਈ ਤਿਆਰ ਹੋ ਗਈ।

Punjabi Bollywood Tadka

ਅਜੇ ਅਤੇ ਕਾਜੋਲ ਦਾ ਵਿਆਹ ਤੈਅ ਹੋਣ ਤੋਂ ਬਾਅਦ ਰਵੀਨਾ ਨੇ ਅਜੇ ਨੂੰ ਪ੍ਰਪੋਜ਼ ਕੀਤਾ। ਇਸ ਗੱਲ ਲਈ ਅਜੇ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਇਸ ਸਦਮੇ 'ਚ ਆ ਕੇ ਰਵੀਨਾ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਬਾਅਦ 'ਚ ਅਜੇ ਨੇ ਜਦੋਂ ਕਾਜੋਲ ਨਾਲ ਵਿਆਹ ਕਰ ਲਿਆ ਤਾਂ ਰਵੀਨਾ ਨੇ ਮੀਡੀਆ ਸਾਹਮਣੇ ਉਨ੍ਹਾਂ ਨੂੰ ਬਹੁਤ ਬੁਰਾ ਭਲਾ ਵੀ ਕਿਹਾ।

Punjabi Bollywood Tadka


Tags: Raveena TandonSuicideAjay DevganKajolBollywood Celebrity

Edited By

Chanda Verma

Chanda Verma is News Editor at Jagbani.