FacebookTwitterg+Mail

18 ਸਾਲ ਬਾਅਦ ਸਲਮਾਨ-ਰਵੀਨਾ ਦੀ ਜੋੜੀ ਮੁੜ ਪਾਵੇਗੀ ਧੁੰਮਾਂ

raveena tandon
08 August, 2018 09:35:27 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਤੇ ਮਸਤ-ਮਸਤ ਗਰਲ ਰਵੀਨਾ ਟੰਡਨ ਦੀ ਜੋੜੀ ਇਕ ਵਾਰ ਮੁੜ ਫਿਲਮੀ ਪਰਦੇ 'ਤੇ ਧੁੰਮਾਂ ਪਾਉਂਦੀ ਨਜ਼ਰ ਆ ਸਕਦੀ ਹੈ। ਸਲਮਾਨ ਖਾਨ ਅਤੇ ਰਵੀਨਾ ਟੰਡਨ ਦੀ ਜੋੜੀ ਫਿਲਮਾਂ ਵਿਚ ਬੇਹੱਦ ਪਸੰਦ ਕੀਤੀ ਜਾਂਦੀ ਰਹੀ ਹੈ। ਸਲਮਾਨ ਆਪਣੇ ਰਿਐਲਟੀ ਸ਼ੋਅ 'ਦਸ ਕਾ ਦਮ' ਵਿਚ ਰਵੀਨਾ ਟੰਡਨ ਨਾਲ ਨਜ਼ਰ ਆਉਣ ਵਾਲੇ ਹਨ।

Punjabi Bollywood Tadka

ਸਲਮਾਨ ਅਤੇ ਰਵੀਨਾ ਆਖਰੀ ਵਾਰ ਫਿਲਮ 'ਕਹੀਂ ਪਿਆਰ ਨਾ ਹੋ ਜਾਏ' ਵਿਚ ਇਕੱਠੇ ਨਜ਼ਰ ਆਏ ਸਨ। 18 ਸਾਲ ਬਾਅਦ ਇਕ ਵਾਰ ਮੁੜ ਇਹ ਜੋੜੀ ਇਕੱਠੀ ਨਜ਼ਰ ਆ ਸਕਦੀ ਹੈ। ਰਵੀਨਾ ਟੰਡਨ ਇਸ ਤੋਂ ਪਹਿਲਾਂ ਸਲਮਾਨ ਨਾਲ 'ਪੱਥਰ ਕੇ ਫੂਲ' ਅਤੇ 'ਅੰਦਾਜ਼ ਅਪਨਾ ਅਪਨਾ' ਵਰਗੀਆਂ ਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

ਹਾਲ ਹੀ 'ਚ ਰਵੀਨਾ ਨੇ ਇਕ ਇੰਟਰਵਿਊ 'ਚ ਸਲਮਾਨ ਬਾਰੇ ਦੱਸਿਆ, ''ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਹਰ ਸਟੇਜ 'ਤੇ ਹਰ ਕਿਸੇ ਦਾ ਕੋਈ ਨਾ ਕੋਈ ਦੋਸਤ ਜ਼ਰੂਰ ਹੁੰਦਾ ਹੈ। ਉਹ ਲੱਕੀ ਹੈ, ਜਿਸ ਦਾ ਹਰ ਸਟੇਜ਼ 'ਤੇ ਇਕ ਹੀ ਦੋਸਤ ਹੋਵੇ। ਉਹ ਖੂਬਸੂਰਤ ਦਿਲ ਵਾਲੇ ਵਿਅਕਤੀ ਹਨ, ਜੋ ਮੇਰੇ ਨਾਲ ਹਰ ਵਾਰ ਖੜ੍ਹੇ ਰਹੇ ਹਨ। ਮੈਂ ਸੱਚੀ 'ਚ ਉਨ੍ਹਾਂ ਨਾਲ ਬੇਹੱਦ ਪਿਆਰ ਕਰਦੀ ਹਾਂ।''

Punjabi Bollywood Tadka


Tags: Raveena TandonSalman KhanReality ShowDus Ka DumKahin Pyaar Na Ho Jaaye

Edited By

Chanda Verma

Chanda Verma is News Editor at Jagbani.