FacebookTwitterg+Mail

ਮੁਜ਼ੱਫਰਪੁਰ ਦੀ ਅਦਾਲਤ 'ਚ ਰਵੀਨਾ ਟੰਡਨ ਵਿਰੁੱਧ ਹੋਇਆ ਕੇਸ ਦਰਜ

raveena tandon
16 October, 2018 02:19:49 PM

ਮੁੰਬਈ (ਬਿਊਰੋ)— ਬਿਹਾਰ ਦੇ ਮੁਜ਼ੱਫਰਪੁਰ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵਿਰੁੱਧ ਸੋਮਵਾਰ ਨੂੰ ਮਾਮਲਾ ਦਰਜ ਕੀਤਾ ਹੈ। ਇਸ 'ਚ ਅਭਿਨੇਤਰੀ 'ਤੇ ਦੋਸ਼ ਹੈ ਕਿ ਪਿਛਲੇ ਹਫਤੇ ਉਨ੍ਹਾਂ ਦੀ ਯਾਤਰਾ ਸਮੇਂ ਸੜਕ ਆਵਾਜਾਈ 'ਚ ਰੁਕਾਵਟ ਆਈ ਸੀ। ਇਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਵਕੀਲ ਸੁਧੀਰ ਕੁਮਾਰ ਓਝਾ ਨੇ ਅਦਾਲਤ 'ਚ ਰਵੀਨਾ ਟੰਡਨ ਵਿਰੁੱਧ ਸੀ. ਪੀ. ਸੀ. ਦੀ ਧਾਰਾ 156 (3) ਦੇ ਅਧੀਨ ਮਾਮਲਾ ਦਰਜ ਕੀਤਾ ਹੈ।

Punjabi Bollywood Tadka

ਪੁਲਸ ਨੂੰ ਇਸ ਮਾਮਲੇ 'ਚ ਮੁੱਢਲੀ ਜਾਂਚ ਕਰਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਦੱਸ ਦੇਈਏ ਕਿ ਰਵੀਨਾ 12 ਅਕਤੂਬਰ ਨੂੰ ਮੁਜ਼ੱਫਰਪੁਰ ਨਿਵਾਸੀ ਪ੍ਰਣਵ ਕੁਮਾਰ ਤੇ ਉਮੇਸ਼ ਕੁਮਾਰ ਦੇ ਹੋਟਲ ਦਾ ਉਦਘਾਟਨ ਕਰਨ ਆਈ ਸੀ। ਅਦਾਲਤ ਨੇ ਇਸ ਮਾਮਲੇ 'ਚ ਅਗਲੀ ਸੁਣਵਾਈ ਦੀ ਤਾਰੀਖ 2 ਨਵੰਬਰ ਤੈਅ ਕੀਤੀ ਹੈ।


Tags: Raveena Tandon BiharDisrupting TrafficCase Filed

Edited By

Chanda Verma

Chanda Verma is News Editor at Jagbani.