FacebookTwitterg+Mail

ਜਬਰ-ਜ਼ਨਾਹ ਦੀਆਂ ਕਹਾਣੀਆਂ 'ਤੇ ਮੈਨੂੰ ਗੁੱਸਾ ਆਉਂਦਾ ਹੈ : ਰਵੀਨਾ ਟੰਡਨ

raveena tandon
22 October, 2018 10:09:34 AM

ਮੁੰਬਈ (ਭਾਸ਼ਾ)— ਭਾਰਤ ਦੀ 'ਮੀ ਟੂ' ਮਹਿੰਮ ਨੂੰ ਆਪਣਾ ਸਮਰਥਨ ਦਿੰਦੇ ਹੋਏ ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਨੇ ਕਿਹਾ ਕਿ ਭਾਵੇਂ ਉਹ ਜਬਰ-ਜ਼ਨਾਹ ਦੀ ਸ਼ਿਕਾਰ ਨਹੀਂ ਹੋਈ ਪਰ ਮਹਿਲਾਵਾਂ ਨਾਲ ਇਸ ਤਰ੍ਹਾਂ ਦੇ ਵਿਵਹਾਰ ਨਾਲ ਉਸ ਨੂੰ ਗੁੱਸਾ ਆਉਂਦਾ ਹੈ। ਰਵੀਨਾ ਟੰਡਨ ਨੇ ਕਿਹਾ, ''ਮੇਰੇ ਨਾਲ ਕਦੇ ਜਬਰ-ਜ਼ਨਾਹ ਨਹੀਂ ਹੋਇਆ  ਕਿਉਂਕਿ ਮੈਂ ਅਜਿਹੀ ਨਹੀਂ ਸੀ ਕਿ ਇਸ ਨੂੰ ਬਰਦਾਸ਼ਤ ਕਰ ਲਵਾਂ। ਮੈਂ ਮੂੰਹ-ਤੋੜ ਜਵਾਬ ਦਿੰਦੀ ਸੀ ਪਰ ਮੈਂ ਉਸ ਸਦਮੇ ਨੂੰ ਸਮਝ ਸਕਦੀ ਹਾਂ, ਜਿਸ ਤੋਂ ਜਵਾਨ ਲੜਕੀਆਂ ਨੂੰ ਗੁਜ਼ਰਨਾ ਪੈਂਦਾ ਹੈ। ਇਹ ਬਹੁਤ ਦੁਖੀ ਅਤੇ ਨਿਰਾਸ਼ ਕਰਨ ਵਾਲਾ ਹੈ। ਮੈਨੂੰ ਇਸ 'ਤੇ ਗੁੱਸਾ ਆਉਂਦਾ  ਹੈ।

ਰਵੀਨਾ ਨੇ ਕਿਹਾ, ''ਮੈਂ ਕੁਝ ਫਿਲਮਾਂ ਗਵਾ ਚੁੱਕੀ ਹਾਂ। ਕੁਝ ਮਹਿਲਾ ਪੱਤਰਕਾਰ ਸਨ, ਜੋ ਆਪਣੀ ਮੈਗਜ਼ੀਨ ਅਤੇ ਅਖਬਾਰਾਂ 'ਚ ਸਾਡਾ ਅਕਸ ਖਰਾਬ ਕਰਦੀਆਂ ਸਨ। ਉਹ ਫਿਲਮ ਅਭਿਨੇਤਾਵਾਂ ਦੀ ਮਦਦ ਕਰਦੀਆਂ ਸਨ।'' ਰਵੀਨਾ ਟੰਡਨ ਨੇ ਆਪਣੇ ਤਜ਼ਰਬੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਬਹੁਤ ਪਰੇਸ਼ਾਨ ਕਰਨ ਵਾਲਾ ਸਮਾਂ ਸੀ ਕਿਉਂਕਿ ਉਸ ਦਾ ਅਕਸ ਖਰਾਬ ਕਰ ਦਿੱਤਾ ਗਿਆ ਸੀ। ਉਸ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਕਿਸੇ ਅਭਿਨੇਤਰੀ ਦਾ ਜੀਵਨ ਬਰਬਾਦ ਕਰਨ ਲਈ ਉਹ ਮਿਲ ਕੇ ਕੰਮ ਕਰ ਕਰਦੇ ਸਨ।


Tags: Raveena TandonMeTooSexual Harassmentਰਵੀਨਾ ਟੰਡਨਜਬਰ ਜ਼ਨਾਹ

Edited By

Chanda Verma

Chanda Verma is News Editor at Jagbani.