FacebookTwitterg+Mail

B'DAY SPL : ਜਨਮਦਿਨ 'ਤੇ ਜਾਣੋ ਰਵੀਨਾ ਟੰਡਨ 'ਤੇ ਕਈ ਦਿਲਚਸਪ ਕਿੱਸੇ

raveena tandon
26 October, 2018 01:09:23 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਫਿਲਮਾਂ ਤੋਂ ਜ਼ਿਆਦਾ ਖੁਦ 'ਤੇ ਫਿਲਮਾਏ ਗੀਤਾਂ ਦੀ ਵਜ੍ਹਾ ਕਰਕੇ ਅੱਜ ਵੀ ਯਾਦ ਕੀਤੀ ਜਾਂਦੀ ਹੈ। 26 ਅਕਤੂਬਰ 1974 ਨੂੰ ਮੁੰਬਈ 'ਚ ਜਨਮੀ ਰਵੀਨਾ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਰਵੀਨਾ ਟੰਡਨ ਦਾ ਨਾਮਕਰਨ ਉਸ ਦੇ ਪਿਤਾ ਰਵਿ ਅਤੇ ਮਾਂ ਵੀਨਾ ਦੇ ਨਾਮ 'ਤੇ ਕੀਤਾ ਗਿਆ।

Punjabi Bollywood Tadka

ਰਵੀ ਅਤੇ ਵੀਨਾ ਨੂੰ ਮਿਲਾ ਕੇ ਉਨ੍ਹਾਂ ਦਾ ਨਾਂ ਰਵੀਨਾ ਰੱਖਿਆ ਗਿਆ ਜਦਕਿ ਉਨ੍ਹਾਂ ਦਾ ਨਿਕਨੇਮ 'ਮੁਨਮੁਨ' ਹੈ, ਜੋ ਉਸਦੇ ਮਾਮਾ ਅਤੇ ਆਪਣੇ ਸਮੇਂ ਦੇ ਅਭਿਨੇਤਾ ਮੈਕਮੋਹਨ ਨੇ ਦਿੱਤਾ। ਹਾਲ ਹੀ 'ਚ ਰਵੀਨਾ ਨੇ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ ਹੈ। ਇਸ ਬਾਰੇ ਜਾਣਕਾਰੀ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ।

Punjabi Bollywood Tadka
ਰਵੀਨਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਸੁਪਰਸਟਾਰ ਸਲਮਾਨ ਨਾਲ ਕੀਤੀ। ਉਸ ਦੀ ਪਹਿਲੀ ਫਿਲਮ 'ਪੱਥਰ ਕੇ ਫੁਲ' ਸੀ। ਸਾਲ 1991 'ਚ ਆਈ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਜ਼ਿਆਦਾ ਕਮਾਲ ਨਹੀਂ ਕਰ ਸਕੀ ਪਰ ਫਿਲਮ ਦੇ ਗੀਤਾਂ ਕਾਰਨ ਰਵੀਨਾ ਨੂੰ ਕਾਫੀ ਪਛਾਣ ਮਿਲੀ ਸੀ।

Punjabi Bollywood Tadka

ਸਾਲ 2017 'ਚ 'ਮਾਤਰ' ਅਤੇ 'ਸ਼ਬ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਰਵੀਨਾ 90 ਦੇ ਦਹਾਕੇ ਦੀ ਟਾਪ ਅਭਿਨੇਤਰੀਆਂ 'ਚ ਸ਼ਾਮਲ ਰਹੀ ਹੈ। ਆਪਣੀ ਡੈਬਿਊ ਫਿਲਮ 'ਪੱਥਰ ਕੇ ਫੁਲ' ਤੋਂ ਬਾਅਦ 'ਮੋਹਰਾ', 'ਦਿਲਵਾਲੇ', 'ਲਾਡਲਾ', 'ਇਮਤਿਹਾਨ', 'ਅੰਦਾਜ਼ ਅਪਨਾ-ਅਪਨਾ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿੱਲ ਜਿੱਤ ਲਿਆ ਸੀ।

Punjabi Bollywood Tadka
ਫਿਲਮਾਂ ਤੋਂ ਇਲਾਵਾ ਰਵੀਨਾ ਟੰਡਨ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ। ਅਜੇ ਦੇਵਗਨ ਤੋਂ ਲੈ ਕੇ ਅਕਸ਼ੇ ਕੁਮਾਰ ਵਰਗੇ ਸੁਪਰਸਟਾਰ ਨਾਲ ਉਨ੍ਹਾਂ ਦਾ ਨਾਂ ਜੁੜ ਚੁੱਕਿਆ ਹੈ। ਅਕਸ਼ੇ ਨਾਲ ਉਨ੍ਹਾਂ ਦੀ ਮੰਗਣੀ ਤੱਕ ਦੀਆਂ ਖਬਰਾਂ ਵੀ ਆਈਆਂ ਸਨ।

Punjabi Bollywood Tadka
ਦੱਸਣਯੋਗ ਹੈ ਕਿ ਬਾਲੀਵੁੱਡ ਤੋਂ ਇਲਾਵਾ ਰਵੀਨਾ ਟੰਡਨ ਦੱਖਣੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਦੱਖਣੀ ਸੁਪਰਸਟਾਰ ਨਾਗਾਅਰਜੁਨ ਨਾਲ ਫਿਲਮ 'ਅਗ੍ਰਿਸਾਕਸ਼ੀ' 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਰਵੀਨਾ ਕਈ ਤੇਲਗੂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka
ਰਵੀਨਾ ਟੰਡਨ ਦੀ ਪਛਾਣ ਭਾਵੇਂ ਇਕ ਗਲੈਮਰਸ ਅਤੇ ਹੌਟ ਅਭਿਨੇਤਰੀ ਦੇ ਤੌਰ 'ਤੇ ਹੁੰਦੀ ਹੈ ਪਰ ਉਹ ਨੈਸ਼ਨਲ ਐਵਾਰਡ ਜੇਤੂ ਰਹਿ ਚੁੱਕੀ ਹੈ। ਉਨ੍ਹਾਂ ਕਲਪਣਾ ਲਾਜਮੀ ਦੀ ਫਿਲਮ 'ਦਮਨ' ਲਈ ਸਰਵਸ੍ਰੇਸ਼ਠ ਅਭਿਨੇਤਰੀ ਦਾ ਨੈਸ਼ਨਲ ਐਵਾਰਡ ਜਿੱਤ ਚੁੱਕੀ ਹੈ।

Punjabi Bollywood Tadka

ਰਵੀਨਾ ਨੇ ਸਾਲ 2004 'ਚ ਅਨਿਲ ਥਡਾਨੀ ਨਾਲ ਵਿਆਹ ਕਰ ਲਿਆ। ਰਵੀਨਾ ਨੇ ਵਿਆਹ ਤੋਂ ਪਹਿਲਾਂ ਦੋ ਬੇਟੀਆਂ ਨੂੰ ਗੋਦ ਲਿਆ ਹੋਇਆ ਸੀ, ਹੁਣ ਉਨ੍ਹਾਂ ਦੋਵਾਂ ਬੇਟੀਆਂ ਦਾ ਵਿਆਹ ਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਵੀਨਾ ਦੇ ਆਪਣੇ ਦੋ ਬੱਚੇ ਹਨ।

Punjabi Bollywood Tadka


Tags: Raveena Tandon Happy Birthday Instagram Relationship Salman Khan Mohra

Edited By

Sunita

Sunita is News Editor at Jagbani.