FacebookTwitterg+Mail

ਮੁਜ਼ੱਫਰਪੁਰ ਕੋਰਟ ਨੇ ਰਵੀਨਾ ਟੰਡਨ ਖਿਲਾਫ FIR ਦਰਜ ਕਰਨ ਦਾ ਦਿੱਤਾ ਆਦੇਸ਼

raveena tandon
04 November, 2018 07:19:02 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਬਿਹਾਰ ਦੇ ਮੁਜ਼ੱਫਰਪੁਰ ਦੀ ਇਕ ਅਦਾਲਤ 'ਚ ਕੇਸ ਦਰਜ ਹੋਇਆ ਸੀ। ਦਰਅਸਲ ਕੁÎਝ ਸਮੇਂ ਪਹਿਲਾਂ ਉਸ ਦੀ ਯਾਤਰਾ ਦੌਰਾਨ ਸੜਕ 'ਤੇ ਜਾਮ ਲੱਗ ਸੀ, ਜਿਸ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਗਿਆ ਸੀ। ਹੁਣ ਮੁਜ਼ੱਫਰਪੁਰ ਕੋਰਟ ਨੇ ਪੁਲਸ ਨੂੰ ਰਵੀਨਾ ਟੰਡਨ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਰਵੀਨਾ ਦੇ ਨਾਲ-ਨਾਲ ਦੋ ਹੋਰ ਲੋਕਾਂ ਖਿਲਾਫ ਵੀ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। 
ਵਕੀਲ ਸੁਧੀਰ ਕੁਮਾਰ ਓਝਾ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ 'ਚ ਰਵੀਨਾ ਟੰਡਨ ਤੇ ਮੁਜ਼ੱਫਰਪੁਰ ਨਿਵਾਸੀ ਇਕ ਪਿਤਾ ਤੇ ਪੁੱਤਰ ਪ੍ਰਣਾਵ ਕੁਮਾਰ ਅਤੇ ਉਮੇਸ਼ ਸਿੰਘ, ਜਿਨ੍ਹਾਂ ਦੇ ਹੋਟਲ ਦਾ ਉਦਘਾਟਨ 12 ਅਕਤੂਬਰ ਨੂੰ ਰਵੀਨਾ ਨੇ ਕੀਤਾ ਸੀ। ਸੀ. ਪੀ. ਸੀ. ਦੀ ਧਾਰਾ 156 (3) ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਪੁਲਸ ਨੂੰ ਆਦੇਸ਼ ਦਿੱਤੇ ਹਨ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਕਰਵਾਈ ਕੀਤੀ ਜਾਵੇ।


Tags: Raveena Tandon FIR Traffic Bihar Man Files Complaint Sudhir Kumar Ojha Muzaffarpur

Edited By

Sunita

Sunita is News Editor at Jagbani.