FacebookTwitterg+Mail

ਬਿਹਾਰ ਜਾਣਾ ਰਵੀਨਾ ਟੰਡਨ ਨੂੰ ਪਿਆ ਮਹਿੰਗਾ, FIR ਦਰਜ

raveena tandon
15 November, 2018 04:48:24 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਕਾਨੂੰਨੀ ਸ਼ਿੰਕਜੇ 'ਚ ਫਸ ਗਈ ਹੈ। ਅਦਾਕਾਰਾ ਖਿਲਾਫ ਐੱਫ. ਆਈ. ਆਰ. ਦਰਜ ਹੋਈ ਹੈ। ਉਸ 'ਤੇ ਇਕ ਹੋਟਲ ਦੇ ਪ੍ਰੋਗਰਾਮ ਦੌਰਾਨ ਸੜਕ 'ਤੇ ਜਾਮ ਲਾਉਣ ਦਾ ਦੋਸ਼ ਲੱਗਾ ਹੈ। ਕਾਜੀ ਮਹੁਮੰਦਪੁਰ ਥਾਣੇ 'ਚ ਕਾਂਢ ਸੰਖਿਆ 475/18 ਤਹਿਤ ਮਾਮਲਾ ਦਰਜ ਹੋਇਆ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਵਕੀਲ ਸੁਧੀਰ ਓਝਾ ਨੇ ਕੇਸ ਦਰਜ ਕਰਵਾਇਆ ਸੀ। ਦਰਅਸਲ ਹਾਲ ਹੀ 'ਚ ਰਵੀਨਾ ਟੰਡਨ ਇਕ ਹੋਟਲ ਦਾ ਉਦਘਾਟਨ  ਕਰਨ ਲਈ ਬਿਹਾਰ ਗਈ ਸੀ ਪਰ ਬਿਹਾਰ ਜਾਣਾ ਉਸ 'ਤੇ ਭਾਰੀ ਪੈ ਗਿਆ। ਜਦੋਂ ਉਹ ਬਿਹਾਰ ਗਈ ਸੀ ਤਾਂ ਉਸ ਸਮੇਂ ਸੜਕ 'ਤੇ ਕਾਫੀ ਜਾਮ ਲੱਗ ਗਿਆ ਸੀ, ਜਿਸ ਦੇ ਚੱਲਦਿਆਂ ਉਸ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ। 
ਦੱਸ ਦੇਈਏ ਕਿ ਆਪਣੀ ਸ਼ਿਕਾਇਤ ਸੁਧੀਰ ਓਝਾ ਨੇ ਦੋਸ਼ ਲਾਇਆ ਕਿ ਰਵੀਨਾ ਦੇ ਇਸ ਪ੍ਰੋਗਰਾਮ ਕਾਰਨ ਲੋਕ ਕਾਫੀ ਦੇਰ ਤੱਕ ਟ੍ਰੈਫਿਕ ਜਾਮ 'ਚ ਫਸੇ ਰਹੇ। ਉਸ ਨੇ ਅਦਾਲਤ ਤੋਂ ਰਵੀਨਾ ਖਿਲਾਫ ਐੱਫ. ਆਈ. ਆਰ. ਦਰਜ ਕਰਨਾ ਦਾ ਪੁਲਸ ਨੂੰ ਆਦੇਸ਼ ਦੇਣ ਲਈ ਕਿਹਾ। 
ਦੱਸਣਯੋਗ ਹੈ ਰਵੀਨਾ ਟੰਡਨ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ। ਜਲਦ ਹੀ ਉਹ ਇਕ ਵੈੱਬ ਸੀਰੀਜ਼ 'ਚ ਵੀ ਨਜ਼ਰ ਆਵੇਗੀ, ਜਿਸਨੂੰ ਉਸ ਨੇ ਖੁਦ ਲਿਖਿਆ ਹੈ।


Tags: Raveena Tandon Kazi Mohammadpur Thana FIR Maharashtra Bihar

About The Author

sunita

sunita is content editor at Punjab Kesari