FacebookTwitterg+Mail

ਰਵੀਨਾ ਟੰਡਨ ਤੇ ਫਰਾਹ ਖਾਨ ਨੂੰ ਮਿਲੀ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ

raveena tandon and farah khan
23 January, 2020 11:52:34 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਤੇ ਫਰਾਹ ਖਾਨ ਨੂੰ ਦਿੱਲੀ ਹਾਈਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ ਪਰ ਭਾਰਤੀ ਸਿੰਘ ਦੀ ਪਟੀਸ਼ਨ 'ਤੇ ਕੱਲ ਸੁਣਾਈ ਹੋਵੇਗੀ। ਦਰਅਸਲ, ਦਸੰਬਰ 'ਚ ਭਾਰਤੀ ਸਿੰਘ, ਫਰਾਹ ਖਾਨ ਤੇ ਰਵੀਨਾ ਟੰਡਨ ਨੇ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਪਵਿੱਤਰ ਬਾਈਬਲ ਦੇ ਸ਼ਬਦ 'ਹਾਲੇਲੂਈਆ' ਦਾ ਮਜ਼ਾਕ ਉਡਾਉਣ ਅਤੇ ਦਰਸ਼ਕਾਂ 'ਚ ਅਸ਼ਲੀਲ ਅਰਥ ਪੇਸ਼ ਕਰਨ ਦੇ ਮਾਮਲੇ ਸਬੰਧੀ ਮਸੀਹ ਭਾਈਚਾਰ ਦੇ ਲੋਕਾਂ 'ਚ ਵੀ ਭਾਰੀ ਰੋਸ ਪਾਇਆ ਗਿਆ ਸੀ, ਜਿਸ ਨੂੰ ਲੈ ਕੇ ਇਸਾਈ ਭਾਈਚਾਰੇ ਨੇ ਤਿੰਨਾਂ ਅਭਿਨੇਤਰੀਆਂ ਦੀ ਗ੍ਰਿਫਤਾਰੀ ਨਾ ਕਰਨ ਨੂੰ ਲੈ ਕੇ ਖੂਬ ਨਾਅਰੇਬਾਜ਼ੀ ਕੀਤੀ ਸੀ। ਇਸਾਈ ਭਾਈਚਾਰੇ ਨੇ ਕਿਹਾ ਕਿ ਜੇਕਰ 10 ਦਿਨਾਂ 'ਚ ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖਾਨ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸੜਕਾਂ ਜਾਮ ਕਰਨਗੇ। ਅੱਜ ਰਵੀਨਾ ਤੇ ਫਰਾਹ ਦਿੱਲੀ ਹਾਈਕੋਰਟ 'ਚ ਪੇਸ਼ ਹੋਈਆਂ ਸਨ, ਜਿਥੇ ਉਨ੍ਹਾਂ ਨੂੰ ਦਿੱਲੀ ਹਾਈਕੋਰਟ ਨੇ ਰਾਹਤ ਦਿੱਤੀ ਹੈ।

ਇਹ ਸੀ ਪੂਰਾ ਮਾਮਲਾ
ਫਰਾਹ ਖਾਨ ਦੇ ਇਕ ਸ਼ੋਅ 'ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਨੂੰ ਇਕ ਅੰਗਰੇਜ਼ੀ ਸ਼ਬਦ ਦੇ ਸਪੈਲਿੰਗ ਲਿਖਣ ਲਈ ਆਖਿਆ ਗਿਆ ਸੀ। ਇਹ ਸ਼ਬਦ ਪਵਿੱਤਰ ਗ੍ਰੰਥ ਤੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਸ ਨੇ ਆਪਣੇ ਵਲੋਂ ਇਸ ਦਾ ਮਤਲਬ ਦੱਸਦੇ ਹੋਏ ਇਸ ਸ਼ਬਦ ਦਾ ਖੂਬ ਮਜ਼ਾਕ ਉਡਾਇਆ।  


Tags: Raveena TandonFarah KhanDelhi High CourtBharti SinghHurting ReligiousSentimentBollywood Celebrity

About The Author

sunita

sunita is content editor at Punjab Kesari