FacebookTwitterg+Mail

ਮੁੜ ਹੋਣ ਲੱਗੀ ਫਰਾਹ ਖਾਨ, ਰਵੀਨਾ ਤੇ ਭਾਰਤੀ ਦੀ ਗ੍ਰਿਫਤਾਰੀ ਦੀ ਮੰਗ

raveena tandon bharti singh and farah khan
19 February, 2020 11:00:51 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਡਾਇਰੈਕਟਰ ਫਰਾਹ ਖਾਨ ਤੇ ਕਾਮੇਡੀਅਨ ਭਾਰਤੀ ਸਿੰਘ 'ਤੇ ਪਿਛਲੇ ਸਾਲ ਇਕ ਸ਼ਖਸ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਨ੍ਹਾਂ ਤਿੰਨਾਂ ਅਭਿਨੇਤਰੀਆਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਸੀ। ਸ਼ਿਕਾਇਤਕਰਤਾ ਆਸ਼ੀਸ਼ ਸ਼ਿੰਦੇ ਨੇ ਇਸ ਮਾਮਲੇ 'ਚ ਕਾਰਵਾਈ ਨਾ ਹੋਣ ਤੋਂ ਬਾਅਦ ਸਟੇਟ ਡਾਇਰੈਕਟਰ ਆਫ ਪੁਲਸ (ਡੀ. ਜੀ. ਪੀ.) ਨੂੰ ਇਕ ਚਿੱਠੀ ਲਿਖੀ ਹੈ। ਦੱਸ ਦਈਏ ਕਿ ਸ਼ਿੰਦੇ ਇਕ ਸਥਾਨਕ ਐੱਨ. ਜੀ. ਓ. ਚਲਾਉਂਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਦਸੰਬਰ 'ਚ ਬੀਡ ਸ਼ਹਿਰ 'ਚ ਸ਼ਿਵਾਜੀ ਨਗਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ। ਤਿੰਨਾਂ ਅਭਿਨੇਤਰੀਆਂ ਖਿਲਾਫ ਧਾਰਾ 295 ਦੇ ਤਹਿਤ ਕੇਸ ਦਰਜ ਹੋਇਆ ਸੀ। ਸ਼ਿੰਦੇ ਦਾ ਦੋਸ਼ ਸੀ ਕਿ ਤਿੰਨਾਂ ਕਲਾਕਾਰਾਂ ਨੇ ਫਲਿਪਕਾਰਟ ਵੀਡੀਓ ਦੇ ਕਵਿਜ ਸ਼ੋਅ 'ਚ ਇਸਾਈਆਂ ਦੇ ਪਵਿੱਤਰ ਐਕਸਪ੍ਰੇਸ਼ਨ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਸੀ। ਇਸ ਸ਼ੋਅ ਦਾ ਪ੍ਰਸਾਰਣ ਪਿਛਲੇ ਸਾਲ ਕ੍ਰਿਸਮਸ 'ਤੇ ਹੋਇਆ ਸੀ। ਇਸ ਕੇਸ ਨੂੰ ਬਾਅਦ 'ਚ ਮਲਾਡ ਪੁਲਸ ਸਟੇਸ਼ਨ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਡੀ. ਜੀ. ਪੀ. ਨੂੰ ਲਿਖੀ ਗਈ ਚਿੱਠੀ 'ਚ ਸ਼ਿੰਦੇ ਨੇ ਕਿਹਾ ਹੈ ਕਿ ਇਸ ਕੇਸ 'ਚ ਦੋਸ਼ੀਆਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ। ਉਨ੍ਹਾਂ ਨੇ ਇਸ 'ਚ ਲਿਖਿਆ ਹੈ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਐਕਸ਼ਨ ਲੈਣਾ ਚਾਹੀਦਾ ਤੇ ਬੀਡ ਦੇ ਐੱਸ. ਪੀ. ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਸਾਰੇ ਦੋਸ਼ੀ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ। ਸ਼ਿੰਦੇ ਨੇ ਪੀ. ਟੀ. ਆਈ. ਨਾਲ ਗੱਲਬਾਤ ਕਰਦਿਆਂ ਕਿਹਾ, ''ਨਾ ਤਾਂ ਬੀਡ ਆਫਿਸ ਦੇ ਐੱਸ. ਪੀ. ਤੇ ਨਾ ਹੀ ਸ਼ਿਵਾਜੀ ਨਗਰ ਦੀ ਪੁਲਸ ਸਟੇਸ਼ਨ ਨੇ ਇਸ ਕੇਸ 'ਤੇ ਕੋਈ ਜਾਣਕਾਰੀ ਦਿੱਤੀ ਹੈ ਤਾਂ ਮੈਂ ਹੋਰ ਇਸਾਈ ਭਾਈਚਾਰੇ ਦੇ ਮੈਂਬਰਾਂ ਨੇ ਡੀ. ਜੀ. ਪੀ. ਨੂੰ ਚਿੱਠੀ ਲਿਖ ਕੇ ਐਕਸ਼ਨ ਲੈਣ ਦੀ ਮੰਗ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਮੁਆਫੀ ਮੰਗ ਚੁੱਕੀਆਂ ਹਨ ਤਿੰਨੇਂ ਅਭਿਨੇਤਰੀਆਂ
ਦੱਸ ਦਈਏ ਕਿ ਇਸ ਮਾਮਲੇ 'ਚ ਜਨਤਕ ਤੌਰ 'ਤੇ ਮੁਆਫੀ ਮੰਗਣ ਤੋਂ ਬਾਅਦ ਤਿੰਨੇਂ ਅਭਿਨੇਤਰੀਆਂ ਨੇ ਕਾਰਡੀਨਲ ਓਸਵਾਲਡ ਗ੍ਰੇਸੀਆ ਤੋਂ ਮੁਆਫੀ ਮੰਗੀ ਹੈ। ਫਰਾਹ ਖਾਨ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਫਰਾਹ ਖਾਨ ਨੇ ਲਿਖਿਆ, ''ਉਸ ਦੀ ਮਹਾਨਤਾ ਹੈ ਕਿ ਕਾਰਡੀਨਲ ਓਸਵਾਲਡ ਗ੍ਰੇਸੀਆ ਸਾਡੇ ਨਾਲ ਮਿਲੇ। ਅਸੀਂ ਮੁਆਫੀ ਮੰਗੀ ਤੇ ਉਨ੍ਹਾਂ ਨੇ ਸਾਡੀ ਗਲਤੀ ਨੂੰ ਮੁਆਫ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਬਹੁਤ ਨਿਮਰਤਾ ਨਾਲ ਸਾਡੀ ਮੁਆਫੀ ਸਵੀਕਾਰ ਕੀਤੀ। ਉਨ੍ਹਾਂ ਨੇ ਇਸ ਮਾਮਲੇ ਨੂੰ ਖਤਮ ਕਰਨ ਲਈ ਸਾਡੇ ਪੱਖ 'ਚ ਬਿਆਨ ਵੀ ਦਿੱਤਾ।''

ਇਹ ਸੀ ਪੂਰਾ ਮਾਮਲਾ
ਦੱਸ ਦਈਏ ਕਿ ਦਸੰਬਰ 'ਚ ਭਾਰਤੀ ਸਿੰਘ, ਫਰਾਹ ਖਾਨ ਤੇ ਰਵੀਨਾ ਟੰਡਨ ਨੇ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਪਵਿੱਤਰ ਬਾਈਬਲ ਦੇ ਸ਼ਬਦ 'ਹਾਲੇਲੂਈਆ' ਦਾ ਮਜ਼ਾਕ ਉਡਾਉਣ ਅਤੇ ਦਰਸ਼ਕਾਂ 'ਚ ਅਸ਼ਲੀਲ ਅਰਥ ਪੇਸ਼ ਕਰਨ ਦੇ ਮਾਮਲੇ ਸਬੰਧੀ ਮਸੀਹ ਭਾਈਚਾਰ ਦੇ ਲੋਕਾਂ 'ਚ ਵੀ ਭਾਰੀ ਰੋਸ ਪਾਇਆ ਗਿਆ, ਜਿਸ ਤੋਂ ਬਾਅਦ ਇਹ ਮਾਮਲਾ ਵਧਦਾ ਗਿਆ।


Tags: Raveena TandonBharti SinghFarah KhanHurting ReligiousSentimentCase RegisteredBollywood Celebrity

About The Author

sunita

sunita is content editor at Punjab Kesari