FacebookTwitterg+Mail

ਫਰਾਹ, ਰਵੀਨਾ ਤੇ ਭਾਰਤੀ ਸਿੰਘ ਮੁੜ ਵਿਵਾਦਾਂ 'ਚ, ਦਰਜ ਹੋਈ FIR

raveena tandon farah khan and bharti singh
30 December, 2019 12:42:32 PM

ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਬੀਤੇ ਦਿਨੀਂ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਪਵਿੱਤਰ ਬਾਈਬਲ ਦੇ ਸ਼ਬਦ 'ਹਾਲੇਲੂਈਆ' ਦਾ ਮਜ਼ਾਕ ਉਡਾਉਣ ਅਤੇ ਦਰਸ਼ਕਾਂ ਵਿਚ ਅਸ਼ਲੀਲ ਅਰਥ ਪੇਸ਼ ਕਰਨ ਦੇ ਮਾਮਲੇ ਸਬੰਧੀ ਮਸੀਹ ਭਾਈਚਾਰ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਮਸੀਹ ਭਾਈਚਾਰੇ ਵੱਲੋਂ ਪੁਲਸ ਵਿਭਾਗ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਕਮੇਡੀ ਅਦਾਕਾਰਾ ਭਾਰਤੀ, ਡਾਇਰੈਕਟਰ ਫਰਾਹ ਖਾਨ ਅਤੇ ਫਿਲਮੀ ਅਦਾਕਾਰਾ ਰਵੀਨਾ ਟੰਡਨ ਖਿਲਾਫ ਮੁਕੱਦਮਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਵਿਜੇ ਗੋਰੀਆ ਪੁੱਤਰ ਜੋਗਿੰਦਰ ਪਾਲ ਵਾਸੀ ਕੰਬੋਜ ਨਗਰ ਅਲੀ ਕੇ ਰੋਡ ਫਿਰੋਜ਼ਪੁਰ ਸ਼ਹਿਰ ਆਦਿ ਵੱਲੋਂ ਪੁਲਸ ਨੂੰ ਇਕ ਸ਼ਿਕਾਇਤ ਦਿੱਤੀ ਹੋਈ, ਜਿਸ ਵਿਚ ਦੋਸ਼ ਸੀ ਕਿ ਕੁਝ ਦਿਨ ਪਹਿਲਾਂ ਟੀ. ਵੀ. ਚੈਨਲ 'ਤੇ ਪ੍ਰੋਗਰਾਮ 'ਚ ਡਾਇਰੈਕਟਰ ਫਰਾਹ ਖਾਨ ਨੇ ਪਵਿੱਤਰ ਬਾਈਬਲ ਦੇ ਸ਼ਬਦ 'ਹਾਲੇਲੂਈਆ' ਬੋਲਿਆ ਅਤੇ ਬਲੈਕ ਬੋਰਡ 'ਤੇ ਲਿਖਣ ਲਈ ਕਾਮੇਡੀ ਐਕਟਰੀ ਭਾਰਤੀ ਅਤੇ ਰਵੀਨਾ ਟੰਡਨ ਨੂੰ ਕਿਹਾ, ਜਿਨ੍ਹਾਂ ਨੇ ਇਸ ਸਵਰਗੀਏ ਅਤਿ ਪਵਿੱਤਰ ਸ਼ਬਦ ਦਾ ਮਜ਼ਾਕ ਉਡਾਇਆ ਅਤੇ ਕਮੇਡੀ ਐਕਟਰ ਭਾਰਤੀ ਨੇ ਇਸ ਪਵਿੱਤਰ ਸ਼ਬਦ ਦਾ ਦਰਸ਼ਕਾਂ ਵਿਚ ਅਸ਼ਲੀਲ ਅਰਥ ਪੇਸ਼ ਕੀਤਾ, ਜਿਸ ਨਾਲ ਮਸੀਹ ਭਾਈਚਾਰੇ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

295-ਏ ਤਹਿਤ ਵੀ ਹੋ ਚੁੱਕੇ ਹੈ ਮੁਕੱਦਮਾ ਦਰਜ
ਦੱਸ ਦਈਏ ਕਿ ਇਸਾਈ ਮੋਰਚੇ ਦੇ ਚੇਅਰਮੈਨ ਸੋਨੂੰ ਜਫਰ ਦੁਆਰਾ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਥਾਣਾ ਅਜਨਾਲਾ 'ਚ ਫਰਾਹ ਖਾਨ, ਭਾਰਤੀ ਤੇ ਰਵੀਨਾ ਟੰਡਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਕਾਰਨ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਸਬੰਧੀ ਪੁਸ਼ਟੀ ਥਾਣਾ ਅਜਨਾਲਾ ਦੇ ਨਵ ਨਿਯੂਤਕ ਐੱਸ. ਐੱਚ. ਓ ਇੰਸਪੈਕਟਰ ਕਮਲਜੀਤ ਸਿੰਘ ਰੰਧਾਵਾ ਨੇ ਕੀਤੀ ਸੀ। ਇਸ ਮਾਮਲੇ 'ਚ ਅੰਮ੍ਰਿਤਸਰ ਪੁਲਸ ਨੇ ਇਕ ਵਿਵਾਦਤ ਵੀਡੀਓ ਦੀ ਜਾਂਚ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਗਈ ਸੀ।

ਰਵੀਨਾ ਤੋਂ ਬਾਅਦ ਫਰਾਹ ਖਾਨ ਨੇ ਮੰਗੀ ਮੁਆਫੀ
ਬੀਤੇ ਦਿਨੀਂ ਰਵੀਨਾ ਟੰਡਨ ਤੇ ਫਰਾਹ ਖਾਨ ਨੇ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ ਦਾ ਵੀਡੀਓ ਸ਼ੇਅਰ ਕਰਦੇ ਹੋਏ ਮੁਆਫੀ ਮੰਗ ਲਈ ਸੀ।

ਇਹ ਸੀ ਪੂਰਾ ਮਾਮਲਾ
ਫਰਾਹ ਖਾਨ ਦੇ ਇਕ ਸ਼ੋਅ 'ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਨੂੰ ਇਕ ਅੰਗਰੇਜ਼ੀ ਸ਼ਬਦ ਦੇ ਸਪੈਲਿੰਗ ਲਿਖਣ ਲਈ ਆਖਿਆ ਗਿਆ ਸੀ। ਇਹ ਸ਼ਬਦ ਪਵਿੱਤਰ ਗ੍ਰੰਥ ਤੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਸ ਨੇ ਆਪਣੇ ਵਲੋਂ ਇਸ ਦਾ ਮਤਲਬ ਦੱਸਦੇ ਹੋਏ ਇਸ ਸ਼ਬਦ ਦਾ ਖੂਬ ਮਜ਼ਾਕ ਉਡਾਇਆ।
 


Tags: Raveena TandonFarah KhanFirozpurCaseHurting ReligiousSentimentBharti SinghCase RegisteredBollywood Celebrity

About The Author

sunita

sunita is content editor at Punjab Kesari