FacebookTwitterg+Mail

ਸੈੱਟ 'ਤੇ ਸ਼੍ਰੀਦੇਵੀ ਨਾਲ ਵਾਪਰੀ ਸੀ ਅਜਿਹੀ ਘਟਨਾ ਕਿ ਡਰ ਕਾਰਨ ਪੜ੍ਹਣਾ ਪਿਆ ਸੀ ਗਾਇਤਰੀ ਮੰਤਰ

raveena tandon interview
06 March, 2018 10:21:07 AM

ਮੁੰਬਈ(ਬਿਊਰੋ)— ਬਾਥਟਬ 'ਚ ਡੁੱਬਣ ਕਾਰਨ 24 ਫਰਵਰੀ ਦੀ ਰਾਤ ਨੂੰ ਅਦਾਕਾਰਾ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰ ਚੁੱਕੇ ਕਈ ਲੋਕ ਉਨ੍ਹਾਂ ਨਾਲ ਬਿਤਾਏ ਸਮੇਂ ਨੂੰ ਯਾਦ ਕਰ ਰਹੇ ਹਨ। ਰਵੀਨਾ ਟੰਡਨ ਨੇ ਸ਼੍ਰੀਦੇਵੀ ਨਾਲ 1994 ਦੀ ਫਿਲਮ 'ਲਾਡਲਾ' 'ਚ ਕੰਮ ਕੀਤਾ ਸੀ। ਫਿਲਮ 'ਚ ਪਹਿਲਾਂ ਦਿਵਿਆ ਭਾਰਤੀ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਫਿਲਮ 'ਚ ਸ਼੍ਰੀਦੇਵੀ ਨੂੰ ਲਿਆ ਗਿਆ ਸੀ।

Punjabi Bollywood Tadka

ਦਿਵਿਆ ਭਾਰਤੀ ਨੇ ਫਿਲਮ ਦੀ 90 ਫੀਸਦੀ ਸ਼ੂਟਿੰਗ ਖਤਮ ਕਰ ਲਈ ਸੀ ਪਰ ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਸ਼੍ਰੀਦੇਵੀ ਨੇ ਪੂਰੀ ਫਿਲਮ ਦੀ ਸ਼ੂਟਿੰਗ ਕੀਤੀ। ਇਕ ਇੰਟਰਵਿਊ ਦੌਰਾਨ ਰਵੀਨਾ ਨੇ ਦੱਸਿਆ ਕਿ ਫਿਲਮ 'ਚ ਸ਼੍ਰੀਦੇਵੀ ਵਾਰ-ਵਾਰ ਉਸੇ ਇਕ ਡਾਇਲਾਗ 'ਤੇ ਅੜ ਰਹੀ ਸੀ, ਜਿਸ ਨੂੰ ਬੋਲਦੇ ਸਮੇਂ ਦਿਵਿਆ ਭਾਰਤੀ ਵੀ ਅਟਕ ਰਹੀ ਸੀ। ਰਵੀਨਾ ਨੇ ਦੱਸਿਆ— ਸ਼੍ਰੀਦੇਵੀ ਨਾਲ ਪਹਿਲਾ ਸ਼ਾਰਟ ਸਾਡੇ ਲਈ ਬੇਹੱਦ ਭਾਵੁਕ ਸੀ, ਕਿਉਂਕਿ ਉਹ ਦਿਵਿਆ ਭਾਰਤੀ ਦੀ ਜਗ੍ਹਾ ਆਈ ਸੀ।

Punjabi Bollywood Tadka

ਦਿਵਿਆ, ਸ਼ਕਤੀ ਤੇ ਮੈਂ ਔਰੰਗਾਬਾਦ 'ਚ ਉਸ ਸੀਨ ਦੀ ਸ਼ੂਟਿੰਗ ਕਰ ਰਹੇ ਸੀ, ਜਿਸ 'ਚ ਉਹ ਸਾਨੂੰ ਦੋਹਾਂ ਨੂੰ ਆਫਿਸ 'ਚੋਂ ਬਾਹਰ ਕੱਢ ਦਿੰਦੀ ਹੈ। ਇਸ ਸੀਨ ਦੀ ਸ਼ੂਟਿੰਗ ਸਮੇਂ ਦਿਵਿਆ ਇਕ ਲਾਈਨ 'ਤੇ ਵਾਰ-ਵਾਰ ਅਟਕ ਰਹੀ ਸੀ। ਉਨ੍ਹਾਂ ਨੂੰ ਰੀਟੇਕਸ ਲੈਣੇ ਪੈ ਰਹੇ ਸਨ। ਲਗਭਗ 6 ਮਹੀਨਿਆਂ ਬਾਅਦ ਅਸੀਂ ਉਸੇ ਸੀਨ ਦੀ ਸ਼ੂਟਿੰਗ ਸ਼੍ਰੀਦੇਵੀ ਨਾਲ ਉਸੇ ਆਫਿਸ 'ਚ ਕਰ ਰਹੇ ਸੀ।

Punjabi Bollywood Tadka

ਸ਼੍ਰੀਦੇਵੀ ਵੀ ਉਸੇ ਲਾਈਨ ਨੂੰ ਬੋਲਣ 'ਚ ਵਾਰ-ਵਾਰ ਅਟਕ ਰਹੀ ਸੀ। ਇਹ ਸਭ ਦੇਖ ਕੇ ਸੈੱਟ 'ਤੇ ਅਸੀਂ ਸਾਰੇ ਡਰ ਗਏ। ਉਸ ਸਮੇਂ ਸ਼ਕਤੀ ਜੀ ਨੇ ਕਿਹਾ ਕਿ ਸਾਨੂੰ ਜ਼ੋਰ ਨਾਲ ਗਾਇਤਰੀ ਮੰਤਰ ਪੜ੍ਹਣਾ ਚਾਹੀਦਾ ਹੈ। 'ਲਾਡਲਾ' 25 ਮਾਰਚ 1994 ਨੂੰ ਰਿਲੀਜ਼ ਹੋਈ ਸੀ, ਜੋ ਕਿ ਬਲਾਕਬਸਟਰ ਹਿੱਟ ਰਹੀ ਸੀ।

Punjabi Bollywood Tadka


Tags: LaadlaRaveena TandonAnil KapoorSrideviDivya Bhartiਸ਼੍ਰੀਦੇਵੀਲਾਡਲਾ

Edited By

Chanda Verma

Chanda Verma is News Editor at Jagbani.