FacebookTwitterg+Mail

ਰਵੀਨਾ ਟੰਡਨ ਨੇ ਚੁੱਕਿਆ ਸ਼ਹੀਦਾਂ ਦੀਆਂ ਬੱਚੀਆਂ ਦੀ ਪੜ੍ਹਾਈ ਦਾ ਜ਼ਿੰਮਾ

raveena tandon pulwama terror attack
22 February, 2019 03:49:00 PM

ਮੁੰਬਈ (ਬਿਊਰੋ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਬਾਲੀਵੁੱਡ ਦੇ ਕਈ ਸਿਤਾਰੇ ਸਾਹਮਣੇ ਆ ਰਹੇ ਹਨ। ਅਮਿਤਾਭ ਬੱਚਨ, ਅਕਸ਼ੈ ਕੁਮਾਰ ਤੇ ਸਲਮਾਨ ਖਾਨ ਸਮੇਤ ਕਈ ਹੋਰ ਸਿਤਾਰਿਆਂ ਨੇ ਮਦਦ ਦੀ ਘੋਸ਼ਣਾ ਕੀਤੀ ਹੈ। ਹੁਣ ਇਸ ਲਿਸਟ 'ਚ ਅਦਾਕਾਰਾ ਰਵੀਨਾ ਟੰਡਨ ਦਾ ਨਾਂ ਵੀ ਜੁੜ ਗਿਆ ਹੈ। ਰਵੀਨਾ ਨੇ ਇਕ ਬੇਹੱਦ ਵਧੀਆ ਐਲਾਨ ਕੀਤਾ ਹੈ।

ਰਵੀਨਾ ਨੇ ਚੁੱਕਿਆ ਬੱਚਿਆਂ ਦੀ ਸਿੱਖਿਆ ਦਾ ਬੀੜਾ

ਹਾਲ ਹੀ 'ਚ ਮੁੰਬਈ 'ਚ ਹੋਏ ਇਕ ਈਵੈਂਟ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਰਵੀਨਾ ਟੰਡਨ ਨੇ ਕਿਹਾ, ਮੈਂ ਸ਼ਹੀਦਾਂ ਦੀਆਂ ਬੱਚੀਆਂ ਦੀ ਸਿੱਖਿਆ 'ਚ ਪੂਰੀ ਤਰ੍ਹਾਂ ਕੰਮ ਕਰ ਰਹੀ ਹਾਂ। ਰਵੀਨਾ ਨੇ ਦੱਸਿਆ ਕਿ ਉਸ ਦੇ ਐੱਨ. ਜੀ. ਓ. ਸ਼ਹੀਦਾਂ ਦੇ ਬੱਚਿਆਂ ਦੀ ਸਿੱਖਿਆ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਕਰ ਰਹੀ ਹੈ। ਰਵੀਨਾ ਨੇ ਕਿਹਾ, ਇਹ ਅਜਿਹਾ ਮੌਕਾ ਹੈ, ਜਦੋਂ ਹਰ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜੋ ਕੁਝ ਵੀ ਕਰ ਸਕਦੇ ਹੋ, ਉਸ 'ਚ ਆਪਣਾ ਯੋਗਦਾਨ ਜ਼ਰੂਰ ਪਾਓ। ਭਾਵੇਂ ਉਹ ਵੱਡੀ ਰਾਸ਼ੀ ਹੋਵੇ ਜਾਂ ਛੋਟੀ, ਇਥੇ ਇਕ ਲੰਬਾ ਰਸਤਾ ਤੈਅ ਕਰਨਾ ਹੈ। ਮੈਂ ਸ਼ਹੀਦਾਂ ਦੀਆਂ ਬੱਚੀਆਂ ਨੂੰ ਸਿੱਖਿਆ ਦੇਣ ਦੀ ਜਿੰਮੇਦਾਰੀ ਸੰਭਾਲੀ ਹੈ ਪਰ ਮੈਂ ਇਸ ਨੂੰ ਲੜਕੀਆਂ ਤੱਕ ਹੀ ਸੀਮਿਤ ਨਹੀਂ ਕਰ ਰਹੀ ਹਾਂ ਸਗੋਂ ਸਾਡੇ ਸਾਰੇ ਨੋਜਵਾਨਾਂ ਲਈ ਹੈ ਅਤੇ ਸ਼ਹੀਦਾਂ ਲਈ ਹੈ। ਮੇਰਾ ਫਾਊਂਡੇਸ਼ਨ ਉਨ੍ਹਾਂ ਦੀ ਸਿੱਖਿਆ ਦੀ ਦੇਖ-ਰੇਖ ਕਰੇਗਾ।''

ਪਾਕਿਸਤਾਨੀ ਕਲਾਕਾਰਾਂ 'ਤੇ ਲਾਇਆ ਹੈ ਬੈਨ

ਇਸ ਅੱਤਵਾਦੀ ਹਮਲੇ ਤੋਂ ਬਾਅਦ ਫਿਲਮ ਇੰਡਸਟਰੀ ਦੀ ਸੰਸਥਾ ਆਲ ਇੰਡੀਅਨ ਸਿਨੇ ਵਰਕਰਸ ਐਸੋਸੀਏਸ਼ਨ ਨੇ ਪਾਕਿਸਤਾਨੀ ਅਭਿਨੇਤਾਵਾਂ ਤੇ ਭਾਰਤੀ ਫਿਲਮ ਉਦਯੋਗ 'ਚ ਕੰਮ ਕਰਨ ਵਾਲੇ ਕਲਾਕਾਰਾਂ 'ਤੇ ਪੂਰੀ ਤਰ੍ਹਾਂ ਬੈਨ ਲਾਉਣ ਦੀ ਘੋਸ਼ਣਾ ਕੀਤੀ ਗੈ। ਇਸ ਫੈਸਲੇ 'ਤੇ ਰਵੀਨਾ ਨੇ ਕਿਹਾ, ''ਮੈਂ ਨਿਸ਼ਚਿਤ ਰੂਪ ਨਾਲ ਉਨ੍ਹਾਂ ਦੇ ਫੈਸਲੇ ਨਾਲ ਖੜ੍ਹੀ ਹਾਂ ਕਿਉਂਕਿ ਇਹ ਸੰਸਕ੍ਰਿਤਆਦਾਨ-ਪ੍ਰਦਾਨ ਦਾ ਸਮਾਂ ਨਹੀਂ ਹੈ। ਅਸੀਂ ਸਾਰੇ ਇਸ ਹਮਲੇ ਨਾਲ ਬੇਹੱਦ ਦੁੱਖੀ ਤੇ ਪ੍ਰੇਸ਼ਾਨ ਹਾਂ।''


Tags: Raveena Tandon Pulwama Terror Attack Foundation Children Education Bollywood Celebrity News in Punjabi Instagram Handle ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.