FacebookTwitterg+Mail

ਰਵੀਨਾ ਦਾ ਖੁਲਾਸਾ, ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਤੇ ਆਮਿਰ ਨਹੀਂ ਕਰਦੇ ਸੀ ਇਕ-ਦੂਜੇ ਨਾਲ ਗੱਲ

raveena tandon reveals the cast was not talking during andaz apna apna  s filming
07 November, 2019 02:44:08 PM

ਮੁੰਬਈ(ਬਿਊਰੋ)- 90 ਦੇ ਦਹਾਕੇ ’ਚ ਰਿਲੀਜ਼ ਹੋਈ ਸਲਮਾਨ ਖਾਨ ਤੇ ਆਮਿਰ ਖਾਨ ਦੀ ਮਲਟੀ ਸਟਾਰਰ ਕਮੇਡੀ ਫਿਲਮ ‘ਅੰਦਾਜ਼ ਅਪਨਾ-ਅਪਨਾ’ ਨੂੰ 25 ਸਾਲ ਪੂਰੇ ਹੋ ਚੁੱਕੇ ਹਨ। ਇਸ ਫਿਲਮ ਉਸ ਸਮੇਂ ਦੀ ਬਲਾਕਬਸਟਰ ਸਾਬਿਤ ਹੋਈ ਸੀ। ਹਾਲ ਹੀ ’ਚ ਫਿਲਮ ‘ਚ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਉਣ ਵਾਲੀ ਰਵੀਨਾ ਟੰਡਨ ਨੇ ਇਸ ਫਿਲਮ ਬਾਰੇ ਅਹਿਮ ਖੁਲਾਸਾ ਕੀਤਾ ਹੈ । ਜੀ ਹਾਂ, ਇਸ ਫਿਲਮ ਬਾਰੇ ਇਕ ਇੰਟਰਵਿਊ ਦੌਰਾਨ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਹੈ ਕਿ “ਕੋਈ ਵੀ ਇਸ ਗੱਲ ‘ਤੇ ਯਕੀਨ ਨਹੀਂ ਕਰੇਗਾ ਕਿ ਉਨ੍ਹਾਂ ਨੇ ਅੱਜ-ਤੱਕ ਆਪਣੀ ਇਹ ਫਿਲਮ ਪੂਰੀ ਨਹੀਂ ਦੇਖੀ।
Punjabi Bollywood Tadka
ਰਵੀਨਾ ਟੰਡਨ ਨੇ ਅੱਗੇ ਕਿਹਾ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਆਮਿਰ ਅਤੇ ਸਲਮਾਨ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਸਨ। ਇਸ ਦੇ ਨਾਲ ਹੀ ਕਰਿਸ਼ਮਾ ਅਤੇ ਮੈਂ ਵੀ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਸੀ, ਇੱਥੋਂ ਤੱਕ ਕਿ ਸਲਮਾਨ ਖਾਨ ਫਿਲਮ ਦੇ ਡਾਇਰੈਕਟਰ ਰਾਜ ਕੁਮਾਰ ਸੰਤੋਸ਼ੀ ਨਾਲ ਗੱਲ ਨਹੀਂ ਕਰਦੇ ਸਨ, ਪਤਾ ਨਹੀਂ ਇਹ ਫਿਲਮ ਕਿਵੇਂ ਬਣੀ।
Punjabi Bollywood Tadka
ਉਨ੍ਹਾਂ ਅੱਗੇ ਦੱਸਿਆ ਕਿ ਫਿਲਮ ਦੇ ਕਲਾਈਮੈਕਸ ਦੌਰਾਨ ਮੈਨੂੰ ਅਤੇ ਕਰਿਸ਼ਮਾ ਨੂੰ ਰੱਸੀ ਨਾਲ ਬੰਨ ਦਿੱਤਾ ਗਿਆ ਸੀ ਅਤੇ ਡਾਇਰੈਕਟਰ ਨੇ ਕਿਹਾ ਸੀ ਕਿ ਜਦੋਂ ਤੱਕ ਅਸੀਂ ਇਕ-ਦੂਜੇ ਨਾਲ ਗੱਲ ਨਹੀਂ ਕਰਾਂਗੇ ਉਦੋਂ ਤੱਕ ਉਹ ਸਾਨੂੰ ਨਹੀਂ ਖੋਲ੍ਹਣਗੇ।”


Tags: Raveena TandonAndaz Apna ApnaNot TalkingSalman KhanAamir KhanKarishma Kapoor

About The Author

manju bala

manju bala is content editor at Punjab Kesari