FacebookTwitterg+Mail

ਰਵੀਨਾ ਟੰਡਨ ਨੇ ਪ੍ਰਭਾਸ ਨੂੰ ਨਚਾਇਆ ਉਂਗਲਾਂ 'ਤੇ, ਵੀਡੀਓ ਵਾਇਰਲ

raveena tandon romantic dance on tip tip barsa pani with prabhas
24 August, 2019 11:56:03 AM

ਮੁੰਬਈ (ਬਿਊਰੋ) — ਫਿਲਮ ਇੰਡਸਟਰੀ ਦੇ ਬਾਹੂਬਲੀ ਯਾਨੀ ਕਿ ਪ੍ਰਭਾਸ ਜੋ ਕਿ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੀ ਫਿਲਮ 'ਸਾਹੋ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੇ ਚੱਲਦੇ ਉਹ ਸ਼ਰਧਾ ਕਪੂਰ ਨਾਲ ਟੀ. ਵੀ. ਦੇ ਡਾਂਸ ਰਿਐਲਟੀ ਸ਼ੋਅ 'ਚ ਸ਼ਿਰਕਤ ਕਰਨ ਗਏ ਸਨ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਰਵੀਨਾ ਟੰਡਨ ਦੇ ਬਹੁਤ ਵੱਡੇ ਫੈਨ ਹਨ। ਇਸ ਸ਼ੋਅ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ 'ਚ ਪ੍ਰਭਾਸ ਅਦਾਕਾਰਾ ਰਵੀਨਾ ਟੰਡਨ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

 

ਜਦੋਂ ਰਵੀਨਾ ਟੰਡਨ ਨੇ ਆਪਣੇ ਪ੍ਰਸਿੱਧ ਗੀਤ 'ਟਿਪ ਟਿਪ ਬਰਸਾ ਪਾਣੀ' 'ਤੇ ਬਾਹੂਬਲੀ ਨੂੰ ਆਪਣੀ ਉਂਗਲਾਂ 'ਤੇ ਨਚਾਇਆ ਤਾਂ ਚਾਰੇ ਪਾਸੇ ਸੀਟੀਆਂ ਅਤੇ ਤਾੜੀਆਂ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ। ਦਰਸ਼ਕਾਂ ਨੂੰ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਲਗਾਤਾਰ ਵੀਡੀਓ 'ਤੇ ਕੁਮੈਂਟ ਤੇ ਲਾਈਕ ਕਰ ਰਹੇ ਹਨ।


Tags: PrabhasSaahoShraddha KapoorStar PlusDance Reality Show Nach Baliye Season 9Raveena TandonTip Tip Barsa Paani

Edited By

Sunita

Sunita is News Editor at Jagbani.