FacebookTwitterg+Mail

ਜਦੋਂ ਸ਼ਿਲਪਾ-ਰਵੀਨਾ ਨੇ ਮਿਲ ਕੇ ਸ਼ਰ੍ਹੇਆਮ ਖੋਲ੍ਹੀ ਸਾਬਕਾ ਪ੍ਰੇਮੀ ਅਕਸ਼ੇ ਦੀ ਪੋਲ

raveena tandon shilpa shetty
08 December, 2017 05:19:40 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਅੱਜ ਇੰਡਸਟਰੀ ਦੇ ਕਾਮਯਾਬ ਅਦਾਕਾਰ ਹਨ ਅਤੇ ਉਨ੍ਹਾਂ ਦੀਆਂ ਫਿਲਮਾਂ ਵਿੱਚ ਉਹ ਬਿਜਨੈੱਸ ਤੋਂ ਇਲਾਵਾ ਕੰਟੈਂਟ ਦਾ ਵੀ ਖਾਸ ਧਿਆਨ ਰੱਖਦੇ ਹਨ। ਹਾਲਾਂਕਿ ਹਮੇਸ਼ਾ ਅਜਿਹਾ ਨਹੀਂ ਸੀ। ਇੱਕ ਦੌਰ ਅਜਿਹਾ ਵੀ ਸੀ ਜਦੋਂ ਅਕਸ਼ੇ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੇ ਲਵ ਅਫੇਅਰਜ਼ ਨੂੰ ਲੈ ਕੇ ਸੁਰਖੀਆਂ ਵਿੱਚ ਰਿਹਾ ਕਰਦੇ ਸਨ। 90 ਦੇ ਦਹਾਕੇ ਵਿੱਚ ਜਿਹੜੀਆਂ ਦੋ ਅਦਾਕਾਰਾਂ ਦੇ ਨਾਲ ਉਨ੍ਹਾਂ ਦਾ ਨਾਮ ਸਭ ਤੋਂ ਵੱਧ ਸਾਹਮਣੇ ਆਇਆ ਉਹ ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈੱਟੀ ਦਾ ਹੈ। ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਅਤੇ ਰਵੀਨਾ ਟੰਡਨ ਇਸ ਮਾਮਲੇ ਇਕੱਠੇ ਇੱਕ ਰਿਐਲਿਟੀ ਟੀ. ਵੀ. ਸ਼ੋਅ ਦੇ ਸੈੱਟ 'ਤੇ ਮੌਜੂਦ ਸੀ ਅਤੇ ਉੱਥੇ ਜੋ ਹੋਇਆ ਉਹ ਦਰਸ਼ਕਾਂ ਲਈ ਐਂਟਰਟੇਨਮੈਂਟ ਪੈਕੇਜ ਬਣ ਗਿਆ।

Punjabi Bollywood Tadkaਅਸਲ ਵਿੱਚ ਰਵੀਨਾ ਟੰਡਨ 'ਸੁਪਰ ਡਾਂਸਰਜ਼-2' ਨਾਂ ਦੇ ਸ਼ੋਅ 'ਤੇ ਗੋਵਿੰਦਾ ਨਾਲ ਪਹੁੰਚੀਆਂ ਹੋਈਆਂ ਸਨ ਕਿਉਂਕਿ ਸ਼ਿਲਪਾ ਸ਼ੈੱਟੀ ਇਸ ਸ਼ੋਅ ਦੇ ਜੱਜ ਪੈਨਲ ਵਿੱਚ ਬੈਠਦੀ ਹੈ ਤਾਂ ਇੱਕ ਮਜ਼ੇਦਾਰ ਕਾਮਬੀਨੇਸ਼ਨ ਆਪਣੇ ਆਪ ਬਣ ਗਿਆ। ਦੋਨੋਂ ਹੀ ਕੰਟੈਸਟੈਂਟਸ ਕੋਲ੍ਹ ਮੌਕਾ ਸੀ ਮਸਤੀ ਮਜ਼ਾਕ ਅਤੇ ਇੱਕ ਦੂਜੇ ਦੀ ਖਿਚਾਈ ਕਰਨ ਦਾ। ਖਬਰਾਂ ਅਨੁਸਾਰ ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈੱਟੀ ਕਿਸੇ ਅਜਿਹੀ ਗਲਤੀ ਦੇ ਬਾਰੇ ਜੋਕ ਕਰਦੇ ਦਿਖਾਈ ਦਿੱਤੀਆਂ, ਜੋ ਉਨ੍ਹਾਂ ਦੋਹਾਂ ਨੇ ਹੀ ਕੀਤੀਆਂ ਸੀ। ਖਬਰਾਂ ਅਨੁਸਾਰ ਰਵੀਨਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਹਨ ਅਤੇ ਉਦੋਂ ਹੀ ਸ਼ਿਲਪਾ ਨੇ ਉਨ੍ਹਾਂ ਨੂੰ ਅੱਖ ਮਾਰੀ ਅਤੇ ਕਿਹਾ ਕੁੱਝ ਗਲਤੀਆਂ ਸਾਡੇ ਅਤੇ ਤੁਹਾਡੇ ਵਿੱਚ ਕਾਮਨ ਹਨ।

Punjabi Bollywood Tadka ਸ਼ਿਲਪਾ ਦਾ ਇਹ ਕਹਿਣਾ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਬਹੁਤ ਹਾਸਾ ਆਇਆ। ਇਸ ਤਰ੍ਹਾਂ ਜਦੋਂ ਸਾਰੇ ਲੋਕ 'ਗੋਲਮਾਲ' ਦੇ ਬਾਰੇ ਵਿੱਚ ਗੱਲ ਕਰ ਰਹੇ ਸਨ ਤਾਂ ਰਵੀਨਾ ਨੇ ਕਿਹਾ 'ਸਾਰਿਆਂ ਨੇ ਆਪਣੀ ਜ਼ਿੰਦਗੀ ਵਿੱਚ ਗੋਲਮਾਲ ਕੀਤਾ ਹੈ। ਸ਼ਿਲਪਾ ਅਤੇ ਮੈਂ ਵੀ ਕੀਤਾ ਹੈ। ਤੁਸੀ ਸਮਝ ਰਹੇ ਹੋ ਕਿ ਮੈਂ ਕੀ ਕਹਿ ਰਹੀ ਹਾਂ। ਹਾਲਾਂਕਿ ਉਨ੍ਹਾਂ ਨੇ ਇਸ ਮਸਲੇ 'ਤੇ ਖੁੱਲ੍ਹ ਕੇ ਕੁੱਝ ਵੀ ਨਹੀਂ ਬੋਲਿਆ ਪਰ ਸਾਰੇ ਜਾਣਦੇ ਹਨ ਕਿ ਰਵੀਨਾ ਅਤੇ ਸ਼ਿਲਪਾ ਦੋਹਾਂ ਦਾ ਹੀ ਅਕਸ਼ੇ ਕੁਮਾਰ ਦੇ ਨਾਲ ਅਫੇਅਰ ਰਿਹਾ ਹੈ। ਦੱਸ ਦੇਈਏ ਕਿ ਸ਼

Punjabi Bollywood Tadkaਜੇਕਰ ਅਕਸ਼ੇ ਕੁਮਾਰ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਦੀ ਫਿਲਮ 'ਪੈਡਮੈਨ' 26 ਜਨਵਰੀ 2018 ਨੂੰ ਰਿਲੀਜ਼ ਹੋਣ ਵਾਲੀ ਹੈ। ਸਾਮਾਜਿਕ ਮੁੱਦਿਆਂ 'ਤੇ ਬਣੀ ਇਸ ਫਿਲਮ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਅਕਸ਼ੇ ਦੀ ਇਸ ਮੋਸਟ ਅਵੇਟਿਡ ਫਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਜਿਸ ਨੂੰ ਅਕਸ਼ੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਪੋਸਟਰ ਵਿੱਚ ਅਕਸ਼ੇ ਕੁਮਾਰ ਦੇ ਹੱਥਾਂ ਵਿੱਚ ਬਹੁਤ ਸਾਰੀ ਕਾਟਨ ਦੇਖੀ ਜਾ ਸਕਦੀ ਹੈ। ਉੱਥੇ ਬੈਕਗਰਾਊਂਡ ਵਿੱਚ ਮਸ਼ੀਨ ਅਤੇ ਕਈ ਸਾਰੇ ਸੈਨੇਟਰੀ ਨੈਪਕਿਨ ਰੱਖੇ ਹਨ। ਮੱਧਪ੍ਰਦੇਸ਼ ਅਤੇ ਮੁੰਬਈ ਵਿੱਚ ਸ਼ੂਟ ਹੋਈ ਇਸ ਫਿਲਮ ਦਾ ਨਿਰਦੇਸ਼ਨ ਆਰ. ਬਾਲਕੀ ਨੇ ਕੀਤਾ ਹੈ। ਟਵਿੰਕਲ ਖੰਨਾ ਨੇ 'ਪੈਡਮੈਨ' ਨੂੰ ਪ੍ਰੋਡਿਊਸ ਕੀਤਾ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Raveena TandonShilpa ShettyAkshay KumarPadManਅਕਸ਼ੇ ਕੁਮਾਰ ਰਵੀਨਾ ਟੰਡਨ ਸ਼ਿਲਪਾ ਸ਼ੈੱਟੀ