ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰਵੀਨਾ ਟੰਡਨ ਜੋ ਕਿ ਇੰਨੀਂ ਦਿਨੀ ਇਕ ਟੀ. ਵੀ. 'ਤੇ ਰਿਐਲਟੀ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ ਪਰ ਉਹ ਬਹੁਤ ਜਲਦ ਨਾਨੀ ਬਣਨ ਜਾ ਰਹੇ ਹਨ। ਜੀ ਹਾਂ ਉਨ੍ਹਾਂ ਦੀ ਗੋਦ ਲਈ ਧੀ ਛਾਇਆ ਦੇ ਬੇਬੀ ਸ਼ਾਵਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਅਦਾਕਾਰਾ ਰਵੀਨਾ ਟੰਡਨ ਨੇ ਆਪਣੀ ਧੀ ਛਾਇਆ ਲਈ ਬੇਬੀ ਸ਼ਾਵਰ ਦੀ ਰਸਮ ਲਈ ਪਾਰਟੀ ਰੱਖੀ ਸੀ, ਜਿਸ 'ਚ ਉਨ੍ਹਾਂ ਦੇ ਖਾਸ ਦੋਸਤ ਅਤੇ ਕਰੀਬੀ ਲੋਕ ਹੀ ਮੌਜੂਦ ਸਨ।
ਦੱਸਣਯੋਗ ਹੈ ਕਿ ਰਵੀਨਾ ਟੰਡਨ ਦੀ ਦੋਸਤ ਪੂਜਾ ਮਖੀਜਾ ਨੇ ਇੰਸਟਾਗ੍ਰਾਮ 'ਤੇ ਰਵੀਨਾ ਟੰਡਨ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਚ ਉਨ੍ਹਾਂ ਨੇ ਦੱਸਿਆ ਹੈ ਕਿ 'ਰਵੀਨਾ ਟੰਡਨ ਬਹੁਤ ਜਲਦ ਨਾਨੀ ਬਣਨ ਜਾ ਰਹੇ ਹਨ।''
ਤਸਵੀਰਾਂ 'ਚ ਦੇਖ ਸਕਦੇ ਹੋ ਕਿ ਰਵੀਨਾ ਟੰਡਨ ਆਪਣੀ ਧੀਆਂ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਰਵੀਨਾ ਨੇ ਸਾਲ 1995 'ਚ ਛਾਇਆ ਨੂੰ ਗੋਦ ਲਿਆ ਸੀ। ਰਵੀਨਾ ਨੇ ਪੂਜਾ ਅਤੇ ਛਾਇਆ ਨਾਂ ਦੀਆਂ ਦੋ ਬੱਚੀਆਂ ਨੂੰ ਗੋਦ ਲਿਆ ਸੀ।