ਮੁੰਬਈ (ਬਿਊਰੋ)— ਸਾਲ 2017 ਟੀ. ਵੀ. ਅਭਿਨੇਤਾ ਰਵੀ ਦੁਬੇ ਲਈ ਸ਼ਾਨਦਾਰ ਰਿਹਾ ਹੈ। ਰਵੀ ਦਾ ਸ਼ੋਅ 'ਜਮਾਈ ਰਾਜਾ' ਚੰਗੀ ਟੀ. ਆਰ. ਪੀ. ਹਾਸਲ ਕਰ ਰਿਹਾ ਹੈ। 'ਖਤਰੋਂ ਕੇ ਖਿਲਾੜੀ 8' ਸ਼ੋਅ ਦੇ ਰਵੀ ਫਾਈਨਲਿਸਟ ਰਹੇ ਹਨ ਤੇ ਹੁਣ ਉਹ ਕਲਰਸ ਟੀ. ਵੀ. ਦੇ ਸ਼ੋਅ 'ਐਂਟਰਟੇਨਮੈਂਟ ਕੀ ਰਾਤ' ਨਾਲ ਸਾਰਿਆਂ ਦਾ ਮਨੋਰੰਜਨ ਕਰ ਰਹੇ ਹਨ।
![Punjabi Bollywood Tadka](http://static.jagbani.com/multimedia/16_01_476240000ravi-dubey-sargun-mehta-ll.jpg)
ਹਰ ਸਾਲ ਰਵੀ ਆਪਣੇ ਜਨਮਦਿਨ 'ਤੇ ਇੰਡਸਟਰੀ ਦੇ ਖਾਸ ਦੋਸਤਾਂ ਲਈ ਬਰਥਡੇ ਪਾਰਟੀ ਰੱਖਦੇ ਹਨ। ਰਵੀ ਦਾ ਜਨਮਦਿਨ ਅੱਜ ਹੈ ਪਰ ਕੱਲ ਰਾਤ ਰਵੀ ਨੇ ਪ੍ਰੀ-ਬਰਥਡੇ ਪਾਰਟੀ ਰੱਖੀ।
![Punjabi Bollywood Tadka](http://static.jagbani.com/multimedia/16_01_420920000nia-sharma-ll.jpg)
ਰਵੀ ਨੇ ਇਸ ਦੌਰਾਨ ਬਲੈਕ ਡੈਨਿਮ ਨਾਲ ਬਲੈਕ ਜੈਕੇਟ ਪਹਿਨੀ, ਜਿਸ ਨਾਲ ਉਸ ਨੇ ਵਾਈਟ ਟੀ-ਸ਼ਰਟ ਕੈਰੀ ਕੀਤੀ ਸੀ। ਰਵੀ ਦੀ ਪਤਨੀ ਸਰਗੁਣ ਮਹਿਤਾ ਵੀ ਬਲੈਕ ਡਰੈੱਸ 'ਚ ਨਜ਼ਰ ਆਈ, ਜਿਸ ਨਾਲ ਉਸ ਨੇ ਗਲਿਟਰਿੰਗ ਹੀਲਜ਼ ਪਹਿਨ ਰੱਖੀ ਸੀ।
![Punjabi Bollywood Tadka](http://static.jagbani.com/multimedia/16_01_359690000kishwer-merchant-surbhi-jyoti-ll.jpg)
ਇਸ ਪ੍ਰੀ-ਬਰਥਡੇ ਪਾਰਟੀ 'ਚ ਆਰਤੀ ਸਿੰਘ, ਅਦਾ ਖਾਨ, ਆਦਿੱਤਿਆ ਨਾਰਾਇਣ, ਅੰਕਿਤ ਭਾਰਗਵ, ਅਰਜੁਨ ਬਿਜਲਾਨੀ, ਸੁਯਸ਼ ਰਾਏ, ਮੁਬਿਨ ਸੌਦਾਗਰ, ਦੇਬਿਨਾ ਤੇ ਗੁਰਮੀਤ ਚੌਧਰੀ, ਕਰਨ ਪਟੇਲ, ਕਰਨ ਵਾਹੀ, ਰਿਤਵਿਕ ਧਨਜਾਨੀ, ਮਨਵੀਰ ਗੁੱਜਰ, ਨਿਆ ਸ਼ਰਮਾ, ਕੀਸ਼ਵਰ ਮਰਚੇਂਟ, ਰਾਕੇਸ਼ ਬਪਤ, ਰਿਧੀ ਡੋਗਰਾ, ਸਸ਼ਾਂਕ ਵਿਆਸ, ਰਾਜਨ ਸ਼ਾਹੀ, ਸ਼ਾਂਤਨੂ ਮਹੇਸ਼ਵਰੀ, ਰਵੀ ਕਿਸ਼ਨ, ਰਾਹੁਲ ਕੁਮਾਰ ਤਿਵਾਰੀ, ਸੁਰਭੀ ਜਯੋਤੀ ਤੇ ਆਰ. ਜੇ. ਮਲਿਸ਼ਕਾ ਮੁੱਖ ਰੂਪ ਨਾਲ ਸ਼ਾਮਲ ਸਨ।
![Punjabi Bollywood Tadka](http://static.jagbani.com/multimedia/16_01_304020000karan-wahi-rithvik-dhanjani-ll.jpg)
ਵਿਸ਼ਾਲ ਸਿੰਘ, ਜਿਹੜੇ ਇੰਡੋਨੇਸ਼ੀਆ ਤੋਂ ਵਾਪਸ ਆਏ ਹਨ, ਨੂੰ ਸਰਗੁਣ ਮਹਿਤਾ ਨਾਲ ਡਾਂਸ ਕਰਦੇ ਦੇਖਿਆ ਗਿਆ।
![Punjabi Bollywood Tadka](http://static.jagbani.com/multimedia/16_01_241560000karan-patel-arjun-bijlani-karan-wahi-ll.jpg)
ਏਜਾਜ਼ ਖਾਨ ਵੀ ਲੰਮੇ ਸਮੇਂ ਬਾਅਦ ਕਿਸੇ ਪਾਰਟੀ 'ਚ ਨਜ਼ਰ ਆਏ ਹਨ।
![Punjabi Bollywood Tadka](http://static.jagbani.com/multimedia/16_01_163910000debina-and-gurmeet-chaudhary-ll.jpg)
ਇਨ੍ਹਾਂ ਤੋਂ ਇਲਾਵਾ ਵਿਵੇਨ ਡਿਸੇਨਾ ਤੇ ਕੁਸ਼ਾਲ ਟੰਡਨ ਵੀ ਪਾਰਟੀ 'ਚ ਸ਼ਾਮਲ ਹੋਏ।
![Punjabi Bollywood Tadka](http://static.jagbani.com/multimedia/16_01_086570000aditya-narayan-ravi-dubey-ll.jpg)
![Punjabi Bollywood Tadka](http://static.jagbani.com/multimedia/16_01_008180000shiny-doshi-karan-grover-ll.jpg)
![Punjabi Bollywood Tadka](http://static.jagbani.com/multimedia/16_00_528130000shagun-ajmani-ll.jpg)
![Punjabi Bollywood Tadka](http://static.jagbani.com/multimedia/16_00_435500000sargun-mehta-ll.jpg)