FacebookTwitterg+Mail

Pics: ਕਦੇ ਰੋਟੀ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਹਨ, ਅੱਜ ਜੀਅ ਰਿਹੈ ਅਜਿਹੀ LUXURY LIFE

    1/5
30 May, 2017 10:27:58 PM

ਮੁੰਬਈ— ਅਭਿਨੇਤਾ ਰਵੀ ਕਿਸ਼ਨ ਭੋਜਪੁਰੀ ਦੇ ਨਾਲ-ਨਾਲ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਨਜ਼ਰ ਆਉਂਦੇ ਹਨ। ਅੱਜ ਉਨ੍ਹਾਂ ਕੋਲ ਪੈਸਾ, ਸ਼ੋਹਰਤ, ਨਾਮ ਸਭ ਕੁਝ ਹੈ ਪਰ ਇਕ ਸਮਾਂ ਅਜਿਹਾ ਵੀ ਸੀ, ਜਦੋਂ ਉਨ੍ਹਾਂ ਕੋਲ ਰੋਟੀ ਖਾਣ ਲਈ ਵੀ ਪੈਸੇ ਨਹੀਂ ਸਨ। ਇਕ ਇੰਟਰਵਿਊ 'ਚ ਖੁਦ ਉਨ੍ਹਾਂ ਨੇ ਦੱਸਿਆ ਸੀ ਕਿ 1990 'ਚ ਜਦੋਂ ਪਿੰਡ ਛੱਡ ਕੇ ਉਹ ਮੁੰਬਈ ਆਏ ਸਨ ਤਾਂ ਉਨ੍ਹਾਂ ਕੋਲ ਰੋਟੀ ਖਾਣ ਲਈ ਪੈਸੇ ਨਹੀਂ ਸਨ ਤੇ ਸਿਰ ਢਕਣ ਲਈ ਵੀ ਕੋਈ ਟਿਕਾਣਾ ਨਹੀਂ ਸੀ।
ਦੋ ਵਕਤ ਦੀ ਰੋਟੀ ਲਈ ਉਹ ਰੋਜ਼ ਕੰਮ ਲੱਭਦੇ ਸਨ। ਜਦੋਂ ਕੰਮ ਮਿਲ ਜਾਂਦਾ ਤਾਂ ਭਰ ਪੇਟ ਖਾਣਾ ਖਾਂਦੇ, ਨਹੀਂ ਤਾਂ ਭੁੱਖੇ ਪੇਟ ਹੀ ਰਾਤ ਲਗਾਉਣੀ ਪੈਂਦੀ ਸੀ। ਰਵੀ ਮੁਤਾਬਕ, 'ਮੈਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਪਿੰਡ 'ਚ ਜਦੋਂ ਵੀ ਨਾਟਕ ਹੁੰਦਾ ਤਾਂ ਮੈਂ ਉਸ 'ਚ ਰੋਲ ਕਰਦਾ ਸੀ। ਦਿਖਣ 'ਚ ਮੈਂ ਸੋਹਣਾ ਸੀ, ਇਸ ਲਈ ਪਿੰਡ ਦੇ ਲੋਕ ਮੈਨੂੰ ਜ਼ਿਆਦਾਤਰ ਮਹਿਲਾ ਦਾ ਰੋਲ ਦਿੰਦੇ ਸਨ। ਮੇਰੇ 'ਤੇ ਤਾਂ ਸਿਰਫ ਐਕਟਿੰਗ ਦਾ ਭੂਤ ਸਵਾਰ ਰਹਿੰਦਾ ਸੀ, ਇਸ ਲਈ ਮਹਿਲਾ ਬਣਨ 'ਚ ਵੀ ਮੈਂ ਪਿੱਛੇ ਨਹੀਂ ਹੱਟਦਾ ਸੀ।'
ਦੱਸਣਯੋਗ ਹੈ ਕਿ ਰਵੀ ਕਿਸ਼ਨ ਦਾ ਪੂਰਾ ਨਾਂ ਰਵੀ ਕਿਸ਼ਨ ਸ਼ੁਕਲਾ ਹੈ। 17 ਜੁਲਾਈ, 1969 ਨੂੰ ਜੌਨਪੁਰ ਦੇ ਛੋਟੇ ਜਿਹੇ ਪਿੰਡ ਬਿਸੁਈਂ 'ਚ ਜਨਮੇ ਰਵੀ ਦੀ ਪਤਨੀ ਦਾ ਨਾਂ ਪ੍ਰੀਤੀ ਹੈ। ਉਨ੍ਹਾਂ ਦੇ ਚਾਰ ਬੱਚੇ ਹਨ। ਤਿੰਨ ਬੇਟੀਆਂ ਤੇ ਇਕ ਬੇਟਾ ਸਕਸ਼ਮ ਹੈ।


Tags: Ravi Kishan Luxury Life Bhojpuri ਰਵੀ ਕਿਸ਼ਨ ਭੋਜਪੁਰੀ ਅਭਿਨੇਤਾ