FacebookTwitterg+Mail

ਕਦੇ ਮਿੱਟੀ ਦੇ ਘਰ 'ਚ ਰਹਿੰਦੇ ਸਨ ਰਵੀ ਕਿਸ਼ਨ, ਅੱਜ ਜਿਊਂਦੇ ਨੇ ਸ਼ਾਹੀ ਜ਼ਿੰਦਗੀ

ravi kishan birthday
17 July, 2019 01:09:13 PM

ਮੁੰਬਈ(ਬਿਊਰੋ)— ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਰਵੀ ਕਿਸ਼ਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਰਵੀ ਕਿਸ਼ਨ ਨੇ ਨਾ ਸਿਰਫ ਭੋਜਪੁਰੀ ਇੰਡਸਟਰੀ ਦੇ ਸੁਪਰਸਟਾਰ ਹਨ ਸਗੋਂ ਉਹ ਬਾਲੀਵੁੱਡ ਅਤੇ ਦੱਖਣ ਦੀ ਫਿਲਮ ਇੰਡਸਟਰੀ 'ਚ ਵੀ ਛਾਏ ਰਹਿੰਦੇ ਹਨ। ਰਵੀ ਕਿਸ਼ਨ ਫਿਲਮ ਇੰਡਸਟਰੀ ਦੇ ਅੱਜ ਕਾਫੀ ਵੱਡੇ ਸਟਾਰ ਬਣ ਚੁੱਕੇ ਹਨ। ਉਨ੍ਹਾਂ ਨੇ ਨਾ ਸਿਰਫ 'ਚ ਹੀ ਕੰਮ ਕੀਤਾ ਸਗੋਂ ਭੋਜਪੁਰੀ ਟੀ. ਵੀ. ਸ਼ੋਅ ਨਾਲ ਵੀ ਲੋਕਾਂ ਦਾ ਦਿਲ ਜਿਤਿਆ। ਉਹ ਸਾਲ 2006 'ਚ 'ਬਿੱਗ ਬੌਸ' 'ਚ ਵੀ ਹਿੱਸਾ ਲੈ ਚੁੱਕੇ ਹਨ।
Punjabi Bollywood Tadka
ਉਸ ਦੌਰਾਨ ਉਸ ਦੀ ਪ੍ਰਸਿੱਧੀ ਕਾਫੀ ਵਧ ਗਈ। ਇਸ ਤੋਂ ਇਲਾਵਾ ਉਸ ਨੇ ਡਾਂਸਿੰਗ ਟੀ. ਵੀ. ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਆਪਣਾ ਜਲਵਾ ਦਿਖਾ ਚੁੱਕੇ ਹਨ। ਰਵੀ ਪੰਜ ਭਰਾ-ਭੈਣਾਂ 'ਚੋਂ ਸਭ ਤੋਂ ਛੋਟੇ ਹਨ। ਰਵੀ ਦੇ ਪਿਤਾ ਡੇਰੀ ਦਾ ਇਕ ਛੋਟਾ ਜਿਹਾ ਬਿਜ਼ਨੈੱਸ ਕਰਦੇ ਸਨ ਪਰ ਕੰਮ ਬੰਦ ਹੋਣ ਤੋਂ ਬਾਅਦ ਰਵੀ ਪੂਰੇ ਪਰਿਵਾਰ ਨੂੰ ਉਨ੍ਹਾਂ ਦੇ ਹੋਮਟਾਊਨ ਜੈਨਪੁਰ 'ਚ ਸ਼ਿਫਟ ਹੋਣਾ ਪਿਆ।
Punjabi Bollywood Tadka
ਉੱਥੇ ਜਾ ਕੇ ਰਵੀ ਦੇ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋ ਗਈ। ਰਵੀ ਆਪਣੇ ਪੂਰੇ ਪਰਿਵਾਰ ਨਾਲ ਇਕ ਮਿੱਟੀ ਦੇ ਘਰ 'ਚ ਰਹਿੰਦੇ ਸਨ। ਰਵੀ ਦਾ ਮਨ ਕਦੇ ਵੀ ਪੜ੍ਹਾਈ 'ਚ ਨਾ ਲੱਗਾ।
Punjabi Bollywood Tadka
ਰਵੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ,''ਸਾਡੇ ਕੋਲ ਇੰਨੇ ਪੈਸੇ ਹੀ ਨਹੀਂ ਸਨ ਕਿ ਦੀਵਾਲੀ 'ਤੇ ਮਾਂ ਲਈ ਸਾੜ੍ਹੀ ਵੀ ਲੈ ਪਾਉਂਦੇ। ਇਹ ਸਭ ਦੇਖ ਕੇ ਮੈਂ ਸੋਚਦਾ ਸੀ ਕਿ ਜਾਂ ਤਾਂ ਮੈਂ ਮਰ ਜਾਵਾਂਗਾ ਜਾਂ ਪਾਗਲ ਹੋ ਜਾਵਾਂਗਾ ਜਾਂ ਗੁੰਡਾ ਬਣ ਜਾਵਾਂਗਾ।
Punjabi Bollywood Tadka
ਰਵੀ ਕਿਸ਼ਨ ਦਾ ਪੂਰਾ ਨਾਂ ਰਵੀ ਕਿਸ਼ਨ ਸ਼ੁਕਲਾ ਹੈ। ਉਸ ਨੇ ਦੱਸਿਆ, ਜਦੋਂ ਮੈਂ ਰੇਡੀਓ ਦੀ ਆਵਾਜ਼ ਸੁਣਦਾ ਸੀ ਤਾਂ ਮੇਰੇ ਪੈਰ ਆਪਣੇ ਆਪ ਥਿਰਕਣ ਲੱਗ ਜਾਂਦੇ ਸਨ। ਜਦੋਂ ਵੀ ਕਿਤੋਂ ਬੈਂਡ ਵਾਜੇ ਦੀ ਆਵਾਜ਼ ਆਉਂਦੀ ਹੈ ਤਾਂ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਪਾਉਂਦੇ।
Punjabi Bollywood Tadka
ਰਵੀ 200 ਤੋਂ ਜ਼ਿਆਦਾ ਭੋਜਪੁਰੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਸ ਨੇ ਸਾਲ 2008 'ਚ ਟੀ. ਵੀ. ਵਲੋਂ ਮਸ਼ਹੂਰ ਭੋਜਪੁਰੀ ਐਕਟਰ ਦਾ ਐਵਾਰਡ ਮਿਲਿਆ ਸੀ।
Punjabi Bollywood Tadka


Tags: Ravi KishanFilm Star BirthdayDevra Bada SatawelaSanki DarogaRace Gurram

About The Author

manju bala

manju bala is content editor at Punjab Kesari