FacebookTwitterg+Mail

KBC 'ਚ 19 ਸਾਲ ਪਹਿਲਾਂ 1 ਕਰੋੜ ਜਿੱਤਣ ਵਾਲਾ ਇਹ ਬੱਚਾ ਹੁਣ ਬਣ ਚੁੱਕਾ ਹੈ ਐੱਸਪੀ, ਜਾਣੋ ਕਿੱਥੇ ਮਿਲੀ ਪੋਸਟਿੰਗ

ravi mohan saini who won rs 1 crore in kbc junior at the age of 14
29 May, 2020 11:05:33 AM

ਨਵੀਂ ਦਿੱਲੀ(ਬਿਊਰੋ)- ਅਮਿਤਾਭ ਬੱਚਨ ਦੀ ਮੇਜ਼ਬਾਨੀ ਵਾਲਾ ਗੇਮ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਕਈ ਲੋਕਾਂ ਦੀ ਜ਼ਿੰਦਗੀ 'ਚ ਅਹਿਮ ਰੋਲ ਅਦਾ ਕਰ ਚੁਕਿਆ ਹੈ। ਇਸ ਗੇਮ ਸ਼ੋਅ 'ਚ ਜਿੱਤੀ ਰਾਸ਼ੀ ਦੇ ਨਾਲ-ਨਾਲ ਉਨ੍ਹਾਂ ਨੂੰ ਪਛਾਣ ਵੀ ਮਿਲੀ। ਸ਼ੋਅ ਦੇ ਸੈੱਟ 'ਤੇ ਕਈ ਦਿਲਚਸਪ ਕਹਣੀਆਂ ਬਾਹਰ ਨਿਕਲ ਕੇ ਆਈਆਂ ਹਨ। ਇਸ ਤਰ੍ਹਾਂ ਹੀ ਇਕ ਹੋਰ ਕਹਾਣੀ ਫਿਲਹਾਲ ਚਰਚਾ 'ਚ ਹੈ। 2001 'ਚ KBC ਦਾ ਸਪੈਸ਼ਲ ਅਡੀਸ਼ਨ ਕੇਬੀਸੀ ਯੂਨੀਅਰ ਆਇਆ ਸੀ, ਜਿਸ 'ਚ 14 ਸਾਲ ਦੇ ਬੱਚੇ ਰਵੀ ਮੋਹਨ ਸੈਨੀ ਨੇ 15 ਸਵਾਲਾਂ ਦੇ ਸਹੀ ਜਵਾਬ ਦੇ ਕੇ ਇਕ ਕਰੋੜ ਦੀ ਇਨਾਮੀ ਰਾਸ਼ੀ ਜਿੱਤੀ ਸੀ। ਇਸ ਗੱਲ ਨੂੰ ਲਗਪਗ ਦੋ ਦਹਾਕੇ ਹੋ ਚੁੱਕੇ ਹਨ ਤੇ ਬੱਚਾ ਆਈਪੀਐੱਸ ਬਣ ਕੇ ਪਹਿਲੀ ਪੋਸਟਿੰਗ ਲੈ ਚੁਕਿਆ ਹੈ।
Punjabi Bollywood Tadka
ਰਵੀ ਮੋਹਨ ਸੈਨੀ ਦੀ ਉਮਰ ਫਿਲਹਾਲ ਕਰੀਬ 33 ਸਾਲ ਹੈ। ਉਨ੍ਹਾਂ ਨੇ ਗੁਜਰਾਤ ਦੇ ਪੋਰਬੰਦਰ 'ਚ ਬਤੌਰ ਐੱਸਪੀ ਹਨ। ਗੱਲਬਾਤ 'ਚ ਸੈਨੀ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਮੈਡੀਕਲ ਕਾਲਜ ਜੈਪੁਰ ਤੋਂ ਐੱਮਬੀਬੀਐੱਸ ਕੀਤੀ। ਐੱਸਬੀਬੀਐੱਸ ਤੋਂ ਬਾਅਦ ਇੰਟਰਨਸ਼ਿਪ ਦੌਰਾਨ ਉਨ੍ਹਾਂ ਦੀ ਚੋਣ ਸਿਵਿਲ ਸਰਵਿਸੇਜ 'ਚ ਹੋਈ ਹੈ ਕਿਉਂਕਿ ਪਿਤਾ ਨੇਵੀ 'ਚ ਸੀ, ਇਸ ਲਈ ਉਨ੍ਹਾਂ ਨੇ ਪ੍ਰਭਾਵਿਤ ਹੋ ਕੇ ਆਈਪੀਐੱਸ ਦੀ ਚੋਣ ਕੀਤੀ। ਭਾਰਤੀ ਪੁਲਿਸ ਸਰਵਿਸ ਲਈ ਸੈਨੀ ਦੀ ਚੋਣ 2014 'ਚ ਹੋਈ ਸੀ। ਉਨ੍ਹਾਂ ਨੇ ਅਖਿਲ ਭਾਰਤੀ ਪੱਧਰ 'ਤੇ 461 ਵਾਂ ਰੈਂਕ ਹਾਸਿਲ ਕੀਤੀ ਸੀ। ਉਨ੍ਹਾਂ ਨੇ ਆਪਣੀ ਇਸ ਨਵੀਂ ਭੂਮਿਕਾ ਦੇ ਬਾਰੇ 'ਚ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਪੋਰਬੰਦਰ 'ਚ ਤਾਲਾਬੰਦੀ ਦਾ ਪਾਲਣ ਕਰਵਾਉਣਾ ਉਨ੍ਹਾਂ ਦੀ ਤਰਜੀਹ ਹਾ।
Punjabi Bollywood Tadka

KBC 12 ਦੇ ਪਹਿਲੇ ਸਵਾਲ ਨੂੰ ਮਿਲਿਆ ਜ਼ਬਰਦਸਤ ਰਿਸਪਾਂਸ

ਦੱਸ ਦਈਏ ਕਿ ਕੇਬੀਸੀ ਦਾ 12ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਮਿਤਾਭ ਬੱਚਨ ਨੇ ਇਸ ਦਾ ਐਲਾਨ ਇਕ ਵੀਡੀਓ ਰਾਹੀਂ ਕੀਤਾ ਸੀ। ਗੇਮ ਸ਼ੋਅ 'ਚ ਭਾਗ ਲੈਣ ਲਈ ਸੋਨੀ ਲਿਵ ਐਪ ਰਾਹੀਂ ਸਵਾਲ ਵੀ ਪੁੱਛੇ ਜਾ ਚੁੱਕੇ ਹਨ। ਤਾਲਾਬੰਦੀ ਦੌਰਾਨ ਸ਼ੋਅ ਲਈ ਇਸ ਵਾਰ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ ਹੈ। ਪਹਿਲੇ ਦਿਨ ਭਾਗੀਦਾਰ ਦਾ ਜ਼ਬਰਦਸਤ ਰਿਸਪਾਂਸ ਮਿਲਿਆ। ਪਹਿਲੇ ਸਵਾਲ ਲਈ 25 ਲੱਖ ਦੀ ਐਂਟਰੀ ਆਈ ਸੀ।

ਸ਼ੋਅ ਨੇ ਪੂਰਾ ਕੀਤਾ ਦੋ ਦਹਾਕਿਆਂ ਦਾ ਸਫਰ

ਦੱਸ ਦਈਏ ਕਿ ਕੇਬੀਸੀ ਦੀ ਸ਼ੁਰੂਆਤ 2000 'ਚ ਹੋਈ ਸੀ। ਅਮਿਤਾਭ ਬੱਚਨ ਪਹਿਲਾਂ ਹੋਸਟ ਸੀ ਤੇ ਈਨਾਮੀ ਰਾਸ਼ੀ ਇਕ ਕਰੋੜ ਦੀ ਰੱਖੀ ਗਈ ਸੀ। ਦੂਜੇ ਤੇ ਤੀਜੇ ਸੀਜ਼ਨ 'ਚ ਪ੍ਰਾਈਜ਼ 2 ਕਰੋੜ ਰੁਪਏ ਸੀ। ਚੌਥੇ ਸੀਜ਼ਨ 'ਚ ਪ੍ਰਾਈਜ਼ ਮਨੀ ਇਕ ਕਰੋੜ ਰੱਖੀ ਗਈ, ਜਦਕਿ 5 ਕਰੋੜ ਲਈ ਜੈਕਪਾਟ ਸਵਾਲ ਪੇਸ਼ ਕੀਤਾ ਗਿਆ ਸੀ।


7ਵੇਂ ਸੀਜ਼ਨ 'ਚ ਕੁੱਲ ਸਵਾਲਾਂ ਦੀ ਗਿਣਤੀ 13 ਤੋਂ 15 ਕਰ ਦਿੱਤੀ ਗਈ ਤੇ ਇਨਾਮ ਦੀ ਰਾਸ਼ੀ 7 ਕਰੋੜ ਹੋ ਗਈ ਸੀ। ਸੀਜ਼ਨ 9 ਤੋਂ ਸਵਾਲਾਂ ਦੀ ਗਿਣਤੀ 16 ਤੇ ਪ੍ਰਾਈਜ਼ ਮਨੀ 7 ਕਰੋੜ ਰੁਪਏ ਕਰ ਦਿੱਤੀ ਗਈ ਸੀ। ਸ਼ੋਅ ਦੇ ਸਾਰੇ ਸੀਜ਼ਨ ਅਮਿਤਾਭ ਨੇ ਹੋਸਟ ਕੀਤੇ ਹਨ, ਬਸ ਸੀਜ਼ਨ 3 ਨੂੰ ਛੱਡ ਕੇ, ਜਿਸ 'ਚ ਸ਼ਾਹਰੁਖ ਖ਼ਾਨ ਨੇ ਹੋਸਟ ਕੀਤਾ ਸੀ। ਕੇਬੀਸੀ 'ਚ ਕਈ ਸੈਲੇਬ੍ਰਿਟੀ ਗੈਸਟ ਵੀ ਆਉਂਦੇ ਹਨ, ਜੋ ਮੁਕਾਬਲੇਬਾਜ਼ਾਂ ਦੀ ਖੇਡ 'ਚ ਮਦਦ ਕਰਦੇ ਹਨ।


Tags: Ravi Mohan Saini Kaun Banega Crorepati KBC JuniorAmitabh BachchanSP

About The Author

manju bala

manju bala is content editor at Punjab Kesari