FacebookTwitterg+Mail

ਜਲਦ ਰਿਲੀਜ਼ ਹੋਵੇਗਾ ਗਾਇਕ ਰਵਿੰਦਰ ਭਿੰਦਰ ਦਾ ਗੀਤ 'ਲੌਂਗ ਤੇ ਲਾਚੀ'

ravinder bhinder new song laung te laachi
31 December, 2018 02:57:48 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਰਵਿੰਦਰ ਭਿੰਦਰ ਦਾ ਨਵਾਂ ਗੀਤ 'ਲੌਂਗ ਤੇ ਲਾਚੀ' ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਹਾਲ ਹੀ 'ਚ ਰਵਿੰਦਰ ਨੇ ਪੋਸਟਰ ਸ਼ੇਅਰ ਕੀਤਾ ਹੈ। 'ਲੌਂਗ ਤੇ ਲਾਚੀ' ਗੀਤ ਦੇ ਬੋਲ ਰਵਿੰਦਰ ਭਿੰਦਰ ਨੇ ਖੁਦ ਲਿਖੇ ਹਨ ਤੇ ਇਸ ਨੂੰ ਸੰਗੀਤ ਸ਼ੇਰਾਜ਼ਾਦ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਟੀਮ ਲਾਸਟ ਪੇਜ ਵਲੋਂ ਬਣਾਈ ਗਈ ਹੈ, ਜਿਹੜੀ ਲੈਂਸਟਰ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗੀ। ਇਸ ਗੀਤ ਨੂੰ ਪ੍ਰੋਡਿਊਸ ਜਗਜੀਤ ਸਿੰਘ ਕਾਹਲੋਂ ਤੇ ਮਨੀਸ਼ ਸਡਾਨਾ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਰਵਿੰਦਰ ਭਿੰਦਰ ਇਸ ਤੋਂ ਪਹਿਲਾਂ 'ਕਿਤੇ ਮਿਲੀਏ', 'ਬੈਚਲਰਸ ਲਾਈਫ', 'ਯਾਰਾਂ ਦੀ ਯਾਰੀ', 'ਸਿੰਗਾਪੁਰ', 'ਬੱਲੇ ਬੱਲੇ', 'ਗਰਾਰੀ' ਤੇ 'ਨੱਖਰੇ' ਵਰਗੇ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ। ਇਨ੍ਹਾਂ ਗੀਤਾਂ ਨੂੰ ਰਵਿੰਦਰ ਦੇ ਫੈਨਜ਼ ਕਾਫੀ ਪਿਆਰ ਦੇ ਚੁੱਕੇ ਹਨ ਤੇ ਉਮੀਦ ਹੈ ਕਿ ਉਸ ਦੇ ਨਵੇਂ ਗੀਤ 'ਲੌਂਗ ਤੇ ਲਾਚੀ' ਨੂੰ ਵੀ ਭਰਵਾਂ ਹੁੰਗਾਰਾ ਮਿਲੇਗਾ।


Tags: Ravinder Bhinder Punjabi Song Laung Te Laachi Punjabi Singer

Edited By

Rahul Singh

Rahul Singh is News Editor at Jagbani.