FacebookTwitterg+Mail

ਰਵਿੰਦਰ ਗਰੇਵਾਲ ਦਾ ਧਾਰਮਿਕ ਗੀਤ ‘ਕੁਰਬਾਨੀ ਬਾਜਾਂ ਵਾਲੇ ਦੀ’ ਰਿਲੀਜ਼

ravinder grewal
27 December, 2018 08:19:25 AM

ਜਲੰਧਰ (ਸੋਮ) : ਰਵਿੰਦਰ ਗਰੇਵਾਲ, ਜਿੱਥੇ ਪੰਜਾਬੀ ਸੱਭਿਆਚਾਰ ਵਿਚ ਲਗਾਤਾਰ ਗੀਤ ਪੇਸ਼ ਕਰਕੇ ਚੋਟੀ ’ਤੇ ਬਣਿਆ ਹੋਇਆ ਹੈ, ਉੱਥੇ ਉਹ ਆਪਣੇ ਧਰਮ ਪ੍ਰਤੀ ਵੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਸਮੇਂ-ਸਮੇਂ ’ਤੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਲਗਵਾਉਂਦਾ ਰਹਿੰਦਾ ਹੈ। ਬੀਤੇ ਦਿਨੀਂ ਉਸ ਦਾ ਗੀਤ ‘ਕੁਰਬਾਨੀ ਬਾਜਾਂ ਵਾਲੇ ਦੀ’ ਰਿਲੀਜ਼ ਹੋਇਆ। ਗੀਤ ਦੇ ਬੋਲ ਮੰਗਲ ਹਠੂਰ ਤੇ ਸੇਮਾ ਜਲਾਲਪੁਰੀ ਨੇ ਲਿਖੇ ਹਨ। ਸੰਗੀਤ ਡੀ. ਜੇ. ਡਸਟਰ ਨੇ ਬਾਖੂਬੀ ਤਿਆਰ ਕੀਤਾ ਹੈ ਅਤੇ ਵੀਡੀਓ ਈ. ਡੀ. ਐਮਰਜ਼ ਨੇ ਬਣਾਈ ਹੈ।

   ਪੰਜਾਬੀ ਧਾਰਮਿਕ ਗੀਤ ‘ਕੁਰਬਾਨੀ ਬਾਜਾਂ ਵਾਲੇ ਦੀ’ ਦੀ ਵੀਡੀਓ 

ਰਵਿੰਦਰ ਗਰੇਵਾਲ ਨੇ ਦੱਸਿਆ ਕਿ ਇਸ ਗੀਤ ਵਿਚ ਸਿੱਖ ਸ਼ਹਾਦਤਾਂ ਅਤੇ ਕੁਰਬਾਨੀਆਂ ਨੂੰ ਪ੍ਰਣਾਮ ਕੀਤਾ ਗਿਆ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਸਾਡੀ ਹੋਂਦ ਲਈ ਸਾਡੇ ਗੁਰੂਆਂ ਨੇ ਕਿੰਨੇ ਤਸ਼ੱਦਦ ਅਤੇ ਦਰਦ ਝੱਲੇ ਨੇ। ਉਨ੍ਹਾਂ ਕਿਹਾ ਕਿ ਸਮੁੱਚੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਸਰੋਤੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਜ਼ਰੂਰ ਕਬੂਲ ਕਰਨਗੇ।


Tags: Kurbani Bajan Wale Di Ravinder Grewal Latest Punjabi Song 2018 Tedi Pag Records Punjabi Music ਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.