ਜਲੰਧਰ— ਰਵਿੰਦਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਹਰ ਵਰਗ ਦੇ ਸਰੋਤੇ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਆਪਣੀ ਪ੍ਰਸਿੱਧੀ ਦੇ ਪੱਧਰ ਦੇ ਅਨੁਸਾਰ ਉਹ ਨਵੇਂ-ਨਵੇਂ ਤਜਰਬੇ ਕਰਦਾ ਰਹਿੰਦਾ ਹੈ। ਬੀਤੇ ਦਿਨੀਂ ਕਿਸੇ ਵਿਆਹ ਵਿਚ ਉਸ ਵਲੋਂ ਟਰੱਕਾਂ ਵਾਲੇ ਵੀਰਾਂ ਲਈ ਗਾਇਆ ਨਵਾਂ ਗੀਤ ਵਾਇਰਲ ਹੋ ਗਿਆ ਹੈ, ਜੋ ਕਿ ਅਜੇ ਰਿਕਾਰਡ ਵੀ ਨਹੀਂ ਹੋਇਆ।
ਰਵਿੰਦਰ ਗਰੇਵਾਲ ਨੇ ਦੱਸਿਆ ਕਿ ਵਿਆਹ ਸਮਾਗਮ ਵਿਚ ਆਏ ਲੋਕਾਂ ਵਲੋਂ ‘ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਕਾਰ ਵਾਲੀਏ ਨੀਂ, ਊਦੋਂ ਉੱਤੇ ਹੁੰਦੇ ਪੈਰ ਟਰੱਕਾਂ ਵਾਲਿਆਂ ਦੇ’ ਗੀਤ ਦਾ ਕਲਿਪ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤਾ ਅਤੇ ਲੋਕਾਂ ਵਲੋਂ ਇਸ ਗੀਤ ਨੂੰ ਵੱਡਾ ਹੁੰਗਾਰਾ ਦਿੱਤਾ ਜਾਣ ਲੱਗਾ, ਇਹ ਗੀਤ ਉਨ੍ਹਾਂ ਵਲੋਂ ਕਿਸੇ ਵੀ ਸਮਾਗਮ ਵਿਚ ਪਹਿਲੀ ਵਾਰ ਗਾਇਆ ਗਿਆ ਸੀ। ਹੁਣ ਸਰੋਤਿਆਂ ਦੀ ਮੰਗ ਆ ਰਹੀ ਹੈ ਕਿ ਇਸ ਗੀਤ ਨੂੰ ਰਿਕਾਰਡ ਕਰਵਾ ਕੇ ਇਸਦਾ ਵੀਡੀਓ ਰਿਲੀਜ਼ ਕੀਤਾ ਜਾਵੇ।