FacebookTwitterg+Mail

'ਡਾਲਰ' ਗੀਤ ਪੁੱਤ ਦੇ ਬਾਪੂ ਪ੍ਰਤੀ ਫਰਜ਼ਾਂ ਦੀ ਵਾਰਤਾ ਹੈ : ਰਵਿੰਦਰ ਗਰੇਵਾਲ

ravinder grewal
29 July, 2018 09:15:21 AM

ਜਲੰਧਰ(ਬਿਊਰੋ)— ਪੰਜਾਬੀ ਗਾਇਕ ਰਵਿੰਦਰ ਗਰੇਵਾਲ ਜਿੱਥੇ ਇਕ ਸਟਾਈਲਿਸ਼ ਨੌਜਵਾਨ ਹੈ ਉੱਥੇ ਉਹ ਸੁਰੀਲਾ ਗਾਇਕ ਅਤੇ ਸ਼ਹਿਦ ਵਰਗੀ ਮਿੱਠੀ ਆਵਾਜ਼ ਅਤੇ ਮਿੱਠੇ ਸੁਭਾਅ ਦਾ ਮਾਲਕ ਵੀ ਹੈ। ਉਹ ਕਮਰਸ਼ੀਅਲ ਗੀਤਾਂ ਦੇ ਨਾਲ ਨਾਲ ਸਮਾਜ ਪ੍ਰਤੀ ਵੀ ਚਿੰਤਤ ਰਹਿੰਦਾ ਹੈ। ਉਸ ਦਾ ਨਵਾਂ ਆਇਆ ਸਮਾਜਕ ਗੀਤ 'ਡਾਲਰ' ਉਸਦੀ ਅੰਦਰਲੀ ਸ਼ਖਸੀਅਤ ਨੂੰ ਉਭਾਰ ਕੇ ਸਾਹਮਣੇ ਲਿਆਉਂਦਾ ਹੈ। ਇਹ ਗੀਤ ਉਸ ਵਲੋਂ ਇਕ ਪੁੱਤ ਲਈ ਬਾਪੂ ਵਲੋਂ ਕੀਤੀਆਂ ਕੁਰਬਾਨੀਆਂ ਦਾ ਕਰਜ਼ਾ ਲਾਹੁਣ ਦੇ ਫਰਜ਼ਾਂ ਨੂੰ ਦਰਸਾਉਂਦਾ ਹੈ। ਗੀਤ ਦੇ ਬੋਲ ਲਾਲੀ ਡੱਡੂਮਾਜਰਾ ਨੇ ਲਿਖੇ ਹਨ ਅਤੇ ਬੋਲਾਂ ਨੂੰ ਸੰਗੀਤਬੱਧ ਜੇ.ਕੇ. (ਜੱਸੀ ਕਟਿਆਲ) ਨੇ ਕੀਤਾ ਹੈ। ਇਸ ਟਰੈਕ ਨੂੰ ਟੇਡੀ ਪੱਗ ਰਿਕਾਰਡਸ ਵਲੋਂ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ।  


Tags: Ravinder GrewalDolllarLali DadumajraPunjabi Songਰਵਿੰਦਰ ਗਰੇਵਾਲ

Edited By

Sunita

Sunita is News Editor at Jagbani.