FacebookTwitterg+Mail

ਰਵਿੰਦਰ ਗਰੇਵਾਲ ਦੇ ਗੀਤ 'ਮੋਡੀਫਾਈ ਪਜ਼ਾਮਾ' ਨੇ ਪਾਈਆਂ ਧੁੰਮਾਂ

ravinder grewal
04 December, 2018 09:25:57 AM

ਜਲੰਧਰ(ਬਿਊਰੋ) : ਪੰਜਾਬੀ ਗਾਇਕ ਰਵਿੰਦਰ ਗਰੇਵਾਲ ਉਹ ਸਟਾਈਲਿਸ਼ ਗਾਇਕ ਹਨ, ਜੋ ਹਰ ਸਮੇਂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਦਾ ਰਿਲੀਜ਼ ਹੋਇਆ ਗੀਤ 'ਮੋਡੀਫਾਈ ਪਜ਼ਾਮਾ' ਅੱਜਕਲ ਕਾਫੀ ਸੁਰਖੀਆਂ 'ਚ ਛਾਇਆ ਹੋਇਆ ਹੈ। ਪਿਰਤੀ ਸੀਲੋਂ ਦੇ ਲਿਖੇ ਅਤੇ ਡੀ. ਜੇ. ਬਸਟਰ ਦੇ ਸੰਗੀਤ 'ਚ ਤਿਆਰ ਹੋਏ ਇਸ ਗੀਤ ਨੂੰ ਟੇਡੀ ਪੱਗ ਰਿਕਾਰਡਜ਼ ਵੱਲੋਂ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤਾ ਗਿਆ ਹੈ।

   ਰਵਿੰਦਰ ਗਰੇਵਾਲ ਦਾ 'ਮੋਡੀਫਾਈ ਪਜ਼ਾਮਾ' ਗੀਤ ਵੀਡੀਓ-

ਇਸ ਗੀਤ ਨੂੰ ਯੂਟਿਊਬ 'ਤੇ 20 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਰਵਿੰਦਰ ਗਰੇਵਾਲ ਨੇ ਦੱਸਿਆ ਕਿ ਉਸ ਨੂੰ ਪੂਰੀ ਆਸ ਸੀ ਕਿ ਮੇਰੇ ਚਾਹੁਣ ਵਾਲੇ ਇਸ ਵੱਖਰੇ ਟੇਸਟ ਦੇ ਗੀਤ ਨੂੰ ਜ਼ਰੂਰ ਪਸੰਦ ਕਰਨਗੇ। ਉਹ ਭਵਿੱਖ ਵਿਚ ਵੀ ਆਪਣੇ ਚਾਹੁਣ ਵਾਲਿਆਂ ਦੀ ਉਮੀਦ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਰਹਿਣਗੇ।


Tags: Ravinder Grewal Modify Pajama Punjabi Music Tedi Pag Records Punjabi Singer ਰਵਿੰਦਰ ਗਰੇਵਾਲ ਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.